ਅਮਰੀਕਾ ਪਾਬੰਦੀਆਂ ਹਟਾ ਲਏ ਤਾਂ ਗੱਲਬਾਤ ਲਈ ਤਿਆਰ ਹੈ ਈਰਾਨ : ਰੂਹਾਨੀ
ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਮੰਗਲਵਾਰ ਨੂੰ ਕਿਹਾ ਕਿ ਤੇਹਰਾਨ ਵਾਸ਼ਿੰਗਟਨ ਨਾਲ ਗੱਲਬਾਤ ਕਰਨ ਦੇ ਪੱਖ ਵਿਚ ਹੈ। ਇਸ ਤੋਂ ਪਹਿਲਾਂ ਅਮਰੀਕਾ ਨੂੰ ਇਸਲਾਮੀ ਗਣਤੰਤਰ ‘ਤੇ ਲਗਾਈਆਂ ਪਾਬੰਦੀਆਂ ਨੂੰ ਹਟਾ ਦੇਣਾ ਚਾਹੀਦਾ ਹੈ। ਇੱਥੇ ਦੱਸ ਦਈਏ ਕਿ ਪਰਮਾਣੂ ਸਮਝੌਤੇ ਤੋਂ ਵੱਖ ਹੋਣ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ‘ਤੇ ਭਾਰੀ ਆਰਥਿਕ ਪਾਬੰਦੀਆਂ ਲਗਾ ਦਿੱਤੀਆਂ ਹਨ। ਇਸ ਕਾਰਨ ਈਰਾਨ ਦੀ ਅਰਥਵਿਵਸਥਾ ਪਟਰੀ ਤੋਂ ਉਤਰ ਰਹੀ ਹੈ ਅਤੇ ਮੰਦੀ ਦੀ ਚਪੇਟ ਵਿਚ ਆ ਰਹੀ ਹੈ।ਰੂਹਾਨੀ ਨੇ ਟੀ.ਵੀ. ‘ਤੇ ਟਿੱਪਣੀ ਵਿਚ ਕਿਹਾ,”ਇਸਲਾਮੀ ਗਣਤੰਤਰ ਈਰਾਨ ਵਾਰਤਾ ਦੇ ਪੱਖ ਵਿਚ ਹੈ ਅਤੇ ਜੇਕਰ ਅਮਰੀਕਾ ਅਸਲ ਵਿਚ ਗੱਲਬਾਤ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਸਾਰੀਆਂ ਪਾਬੰਦੀਆਂ ਹਟਾ ਦੇਣੀਆਂ ਚਾਹੀਦੀਆਂ ਹਨ।” ਜ਼ਿਕਰਯੋਗ ਹੈ ਕਿ ਇਨੀਂ ਦਿਨੀਂ ਅਮਰੀਕਾ ਅਤੇ ਈਰਾਨ ਵਿਚਾਲੇ ਸੰਬੰਧਾਂ ਵਿਚ ਕਾਫੀ ਤਣਾਅ ਚੱਲ ਰਿਹਾ ਹੈ। ਹਾਲ ਹੀ ਵਿਚ ਟਰੰਪ ਨਾਲ ਮਿਲਣ ਦਾ ਸੱਦਾ ਠੁਕਰਾਉਣ ਦੇ ਬਾਅਦ ਅਮਰੀਕਾ ਨੇ ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜ਼ਰੀਫ ‘ਤੇ ਪਾਬੰਦੀ ਲਗਾ ਦਿੱਤੀ ਹੈ। ਟਰੰਪ ਦੀਆਂ ਨੀਤੀਆਂ ਕਾਰਨ ਈਰਾਨ ਕੋਲ ਦੂਜੇ ਦੇਸ਼ਾਂ ਨਾਲ ਵਪਾਰ ਹਿੱਸੇਦਾਰੀ ਸ਼ੁਰੂ ਕਰਨ ਦੇ ਮੌਕੇ ਕਾਫੀ ਘੱਟ ਬਚੇ ਹਨ।