ਦੀਪਕ ਚਾਹਰ ਦਾ ਵਿੰਡੀਜ਼ ਟੀਮ ਵਿਰੁੱਧ ਧਮਾਕੇਦਾਰ ਪ੍ਰਦਰਸ਼ਨ
ਚੇਨਈ ਸੁਪਰ ਕਿੰਗਸ ਟੀਮ ਦੇ ਨਾਲ ਜੁੜ ਕੇ ਰਾਤੋਂ ਰਾਤ ਚਰਚਾ ‘ਚ ਆਏ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਵੈਸਟਇੰਡੀਜ਼ ਵਿਰੁੱਧ ਖੇਡੇ ਗਏ ਦੂਜੇ ਟੀ-20 ਮੈਚ ‘ਚ ਯਾਦਗਾਰ ਪ੍ਰਦਰਸ਼ਨ ਕੀਤਾ। ਗੁਆਨਾ ਦੇ ਮੈਦਾਨ ‘ਤੇ ਹੋਏ ਮੈਚ ‘ਚ ਦੀਪਕ ਨੇ ਪਹਿਲਾਂ ਹੀ 2 ਓਵਰਾਂ ‘ਚ ਵੈਸਟਇੰਡੀਜ਼ ਦੇ ਟਾਪ ਆਰਡਰ ਨੂੰ ਲੜਖੜਾ ਦਿੱਤਾ ਤੇ 3 ਵਿਕਟਾਂ ਹਾਸਲ ਕੀਤੀਆਂ। ਦੀਪਕ ਦੀ ਸਵਿੰਗ ਗੇਂਦਾਂ ਨੇ ਵੈਸਟਇੰਡੀਜ਼ ਦੇ ਬੱਲੇਬਾਜ਼ਾਂ ਨੂੰ ਹੱਥ ਵੀ ਨਹੀਂ ਖੋਲਣ ਦਿੱਤੇ।ਦੀਪਕ ਨੇ ਪਿਛਲੇ ਸਾਲ 25 ਸਤੰਬਰ ਨੂੰ ਅਫਗਾਨਿਸਤਾਨ ਵਿਰੁੱਧ ਡੈਬਿਊ ਵਨ ਡੇ ਮੈਚ ਖੇਡਿਆ ਸੀ। ਇਸ ਮੈਚ ‘ਚ ਚਾਹਰ ਨੇ 37 ਦੌੜਾਂ ‘ਤੇ ਇਕ ਵਿਕਟ ਹਾਸਲ ਕੀਤੀ ਸੀ। ਜ਼ਿਕਰਯੋਗ ਹੈ ਕਿ ਦੀਪਕ ਆਈ. ਪੀ. ਐੱਲ. ਦੇ ਸਭ ਤੋਂ ਪ੍ਰਸਿੱਧ ਗੇਂਦਬਾਜ਼ ਹਨ। ਉਹ ਆਈ. ਪੀ. ਐੱਲ. ‘ਚ 34 ਮੈਚ ਖੇਡ ਕੇ 33 ਵਿਕਟਾਂ ਹਾਸਲ ਕਰ ਚੁੱਕੇ ਹਨ।