December 8, 2024
#ਦੇਸ਼ ਦੁਨੀਆਂ

ਪਾਕਿ ਵਿੱਚ ਧਮਾਕਾ, ਇਕ ਦੀ ਮੌਤ, 9 ਜ਼ਖਮੀ

ਇਸਲਾਮਾਬਾਦ – ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਨੌਸ਼ੇਰਾ ਜ਼ਿਲੇ ਦੇ ਅਜ਼ਾਖੇਲ ਇਲਾਕੇ ਵਿਚ ਬੁੱਧਵਾਰ ਨੂੰ ਧਮਾਕਾ ਹੋਇਆ| ਪੁਲੀਸ ਮੁਤਾਬਕ ਇਸ ਧਮਾਕੇ ਵਿਚ ਬੰਬ ਰੋਧੂ ਦਸਤੇ ਦੇ ਦੋ ਅਧਿਕਾਰੀਆਂ ਸਮੇਤ ਘੱਟੋ-ਘੱਟ 9 ਵਿਅਕਤੀ ਜ਼ਖਮੀ ਹੋਏ ਹਨ| ਇਹ ਧਮਾਕਾ ਉਦੋਂ ਹੋਇਆ ਜਦੋਂ ਬੰਬ ਰੋਧੂ ਦਸਤਾ ਇਕ ਘਰ ਦੇ ਕਰੀਬ ਪਏ ਸਿਲੰਡਰ ਤੇ ਲੱਗੇ ਵਿਸਫੋਟਕਾਂ ਨੂੰ ਬੇਅਸਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ| ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਿਚ ਜ਼ਖਮੀ ਬੰਬ ਰੋਧੂ ਦਸਤੇ ਦੇ ਅਧਿਕਾਰੀਆਂ ਦੀ ਹਾਲਤ ਗੰਭੀਰ ਹੈ|