December 8, 2024
#ਭਾਰਤ

ਹਰਿਆਣਾ ਸਰਕਾਰ ਨੇ ਸਾਬਕਾ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਦੇ ਦਿਹਾਂਤ ‘ਤੇ ਦੋ ਦਿਨ ਦਾ ਸੋਗ ਐਲਾਨਿਆ

ਚੰਡੀਗੜ – ਹਰਿਆਣਾ ਸਰਕਾਰ ਨੇ ਸਾਬਕਾ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਦੇ ਦਿਹਾਂਤ ‘ਤੇ ਵਿਛੜੀ ਰੂਹ ਦੇ ਸਨਮਾਨ ਵਿਚ ਸੂਬੇ ਵਿਚ ਦੋ ਦਿਨ ਦਾ ਸਰਕਾਰੀ ਸੋਗ ਐਲਾਨਿਆ ਹੈ| ਉਨਾਂ ਦਾ ਦਿਹਾਂਤ 6 ਅਗਸਤ, 2019 ਨੂੰ ਏਮਸ ਹਸਪਤਾਲ, ਨਵੀਂ ਦਿੱਲੀ ਵਿਚ ਹੋਇਆ ਸੀ| ਮੁੱਖ ਸਕੱਤਰ ਦਫਤਰ ਵੱਲੋਂ ਜਾਰੀ ਇਕ ਪੱਤਰ ਦੇ ਅਨੁਸਾਰ 7 ਤੇ 8 ਅਗਸਤ, 2019 ਨੂੰ ਸੂਬੇ ਦੇ ਸਾਰੇ ਸਰਕਾਰੀ ਭਵਨਾਂ ‘ਤੇ ਫਹਿਰਾਏ ਜਾਣ ਵਾਲਾ ਕੌਮੀ ਝੰਡਾ ਅੱਧ ਝਿਕਆ ਰਹੇਗਾ ਅਤੇ ਇੰਨਾਂ ਦੋਵੇਂ ਦਿਨ ਕੋਈ ਵੀ ਸਰਕਾਰੀ ਮਨੋਰੰਜਨ ਪ੍ਰੋਗ੍ਰਾਮ ਆਯੋਜਿਤ ਨਹੀਂ ਕੀਤਾ ਜਾਵੇਗਾ|