January 15, 2025
#ਪ੍ਰਮੁੱਖ ਖ਼ਬਰਾਂ #ਭਾਰਤ

ਆਰ. ਬੀ. ਆਈ. ਨੇ ਲਗਾਤਾਰ ਚੌਥੀ ਵਾਰ ਕੀਤੀ ਰੈਪੋ ਰੇਟ ‘ਚ ਕਟੌਤੀ

ਨਵੀਂ ਦਿੱਲੀ – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਰੈਪੋ ਰੇਟ ‘ਚ 0.35 ਫ਼ੀਸਦੀ ਦੀ ਕਟੌਤੀ ਕੀਤੀ ਹੈ। ਇਸ ਤੋਂ ਬਾਅਦ ਰੈਪੋ ਰੇਟ ਦੀ ਨਵੀਂ ਦਰ 5.40 ਫ਼ੀਸਦੀ ਹੋ ਗਈ ਹੈ, ਜਿਹੜੀ ਕਿ ਪਹਿਲਾਂ 5.75 ਫ਼ੀਸਦੀ ਸੀ। ਆਰ. ਬੀ. ਆਈ. ਨੇ ਲਗਾਤਾਰ ਚੌਥੀ ਵਾਰ ਦਰਾਂ ‘ਚ ਕਟੌਤੀ ਕੀਤੀ ਹੈ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਪ੍ਰਧਾਨਗੀ ‘ਚ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਨੇ 3 ਦਿਨਾਂ ਦੀ ਬੈਠਕ ਤੋਂ ਬਾਅਦ ਇਹ ਫ਼ੈਸਲਾ ਲਿਆ ਹੈ। ਰਿਜ਼ਰਵ ਬੈਂਕ ਦੀ ਕਟੌਤੀ ਤੋਂ ਬਾਅਦ ਰਿਵਰਸ ਰੈਪੋ ਰੇਟ 5.15 ਫ਼ੀਸਦੀ ਹੋ ਗਿਆ ਹੈ। ਦੱਸ ਦਈਏ ਕਿ ਰੈਪੋ ਰੇਟ ਘੱਟ ਹੋਣ ਤੋਂ ਬਾਅਦ ਘਰ, ਕਾਰ ਅਤੇ ਵਿਅਕਤੀਗਤ ਲੋਨ ਸਮੇਤ ਹਰ ਪ੍ਰਕਾਰ ਦੇ ਕਰਜ਼ੇ ਸਸਤੇ ਹੋਣ ਦੀ ਉਮੀਦ ਬਣੀ ਹੈ।