January 22, 2025
#ਪ੍ਰਮੁੱਖ ਖ਼ਬਰਾਂ #ਭਾਰਤ

ਅਯੋਧਿਆ ਕੇਸ: ਕੋਰਟ ਨੇ ਨਿਰਮੋਹੀ ਅਖਾੜਾ ਕੋਲੋਂ ਮੰਗੇ ਜ਼ਮੀਨ ਦੇ ਕਾਗਜ਼

ਨਵੀਂ ਦਿੱਲੀ – ਅਯੁੱਧਿਆ ਜ਼ਮੀਨੀ ਵਿਵਾਦ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਬੁੱਧਵਾਰ ਨੂੰ ਦੂਜੇ ਦਿਨ ਸੁਣਵਾਈ ਹੋਈ। ਇਸ ਦੌਰਾਨ ਬੈਂਚ ਨੇ ਨਿਰਮੋਹੀ ਅਖਾੜੇ ਨੂੰ ਸਬੰਧਿਤ 2.77 ਏਕੜ ਜ਼ਮੀਨ ਦੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ। ਇਸ ‘ਤੇ ਅਦਾਲਤ ਨੂੰ ਜਵਾਬ ਮਿਲਿਆ ਕਿ 1982 ਵਿੱਚ ਉੱਥੇ ਇੱਕ ਲੁੱਟ ਹੋਈ ਸੀ। ਜਿਸ ਵਿੱਚ ਸਾਰੇ ਦਸਤਾਵੇਜ਼ ਗਵਾਚ ਗਏ। ਮੰਗਲਵਾਰ ਨੂੰ ਸੁਣਵਾਈ ਦੌਰਾਨ ਨਿਰਮੋਹੀ ਅਖਾੜੇ ਨੇ ਸਾਰੀ 2.77 ਏਕੜ ਵਿਵਾਦਤ ਜ਼ਮੀਨ ‘ਤੇ ਆਪਣਾ ਦਾਅਵਾ ਕੀਤਾ। ਵਿਚੋਲਗੀ ਪੈਨਲ ਵੱਲੋਂ ਕੇਸ ਦਾ ਹੱਲ ਨਾ ਕੀਤੇ ਜਾਣ ਤੋਂ ਬਾਅਦ ਅਦਾਲਤ ਮੰਗਲਵਾਰ ਤੋਂ ਰੋਜ਼ਾਨਾ ਸੁਣਵਾਈ ਕਰ ਰਹੀ ਹੈ।