January 18, 2025
#ਮਨੋਰੰਜਨ

ਲਘੂ ਅੰਗਰੇਜ਼ੀ ਫ਼ਿਲਮ ਨਾਲ ਅਭਿਨੈ ਜਗਤ ਵਿੱਚ ਕਦਮ ਰੱਖੇਗੀ ਸ਼ਾਹਰੁਖ਼ ਦੀ ਧੀ

ਸ਼ਾਹਰੁਖ਼ ਖ਼ਾਨ ਦੀ 19 ਸਾਲਾ ਧੀ ਸੁਹਾਨਾ ਖ਼ਾਨ ਅੰਗਰੇਜ਼ੀ ਦੀ ਲਘੂ ਫਿਲਮ ‘ਦਿ ਗ੍ਰੇਅ ਪਾਰਟ ਆਫ ਬਲੂ’ ਰਾਹੀਂ ਅਦਾਕਾਰੀ ਦੇ ਖੇਤਰ ਵਿੱਚ ਕਦਮ ਰੱਖਣ ਜਾ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਥਿਓਡੋਰ ਗੀਮੇਨੋ ਕਰਨਗੇ ਜਿਨ੍ਹਾਂ ਨੇ ਇਹ ਖ਼ਬਰ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ। ਫਿਲਮ ਵਿੱਚ ਰੌਬਿਨ ਗੌਨੈਲਾ ਵੀ ਨਜ਼ਰ ਆਉਣਗੇ। ਨਿਰਦੇਸ਼ਕ ਨੇ ਫਿਲਮ ਦੇ ਦੋ ਮੁੱਖ ਅਦਾਕਾਰਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਜੂਨ ਵਿੱਚ ਗਰੈਜੂਏਸ਼ਨ ਕਰਨ ਵਾਲੀ ਸੁਹਾਨਾ ਨੂੰ ਆਰਡਿੰਗਲੀ ਵਿੱਚ ਵੀ ਉਸ ਦੇ ਡਰਾਮਾ ਵਿੱਚ ਯੋਗਦਾਨ ਲਈ ਰਸਲ ਕੱਪ ਨਾਲ ਨਿਵਾਜਿਆ ਗਿਆ ਸੀ। ਦੱਸਣਯੋਗ ਹੈ ਕਿ ਅਕਸਰ ਹੀ ਸੁਹਾਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਅਤੇ ਉਸ ਵਲੋਂ ਬਾਲੀਵੁੱਡ ਵਿੱਚ ਆਪਣਾ ਕਰੀਅਰ ਸ਼ੁਰੂ ਕਰਨ ਬਾਰੇ ਅਫ਼ਵਾਹਾਂ ਚੱਲਦੀਆਂ ਰਹਿੰਦੀਆਂ ਹਨ।