December 4, 2024
#ਦੇਸ਼ ਦੁਨੀਆਂ

ਅਮਰੀਕਾ ਨੇ ਉੱਤਰੀ ਕੋਰੀਆ ਗਏ ਸੈਲਾਨੀਆਂ ਲਈ ਵੀਜ਼ਾ ਫ੍ਰੀ ਐਂਟਰੀ ਕੀਤੀ ਖਤਮ

ਸੰਯੁਕਤ ਰਾਜ ਅਮਰੀਕਾ ਨੇ ਉੱਤਰੀ ਕੋਰੀਆ ਦਾ ਦੌਰਾ ਕਰਨ ਵਾਲੇ ਵਿਦੇਸ਼ੀ ਯਾਤਰੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਹੁਣ ਉੱਤਰੀ ਕੋਰੀਆ ਦਾ ਪਿਛਲੇ 8 ਸਾਲਾ ਤੋਂ ਦੌਰਾ ਕਰ ਰਹੇ ਵਿਦੇਸ਼ੀ ਅਮਰੀਕਾ ਵਿਚ ਵੀਜ਼ਾ ਮੁਫਤ ਦਾਖਲਾ ਅਧਿਕਾਰ ਗਵਾ ਚੁੱਕੇ ਹਨ। ਵਾਸ਼ਿੰਗਟਨ ਨੇ ਸੋਮਵਾਰ ਨੂੰ ਅਜਿਹੇ ਵਿਦੇਸ਼ੀਆਂ ਦਾ ਇਹ ਅਧਿਕਾਰ ਰੱਦ ਕਰ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਪਹਿਲਾਂ ਤੋਂ ਹੀ ਅਲੱਗ-ਥਲੱਗ ਪਏ ਉੱਤਰੀ ਕੋਰੀਆ ਦੇ ਟੂਰਿਜ਼ਮ ਉਦਯੋਗ ਨੂੰ ਝਟਕਾ ਲੱਗ ਸਕਦਾ ਹੈ।ਅਮਰੀਕਾ ਨੇ ਦੱਖਣੀ ਕੋਰੀਆ, ਜਾਪਾਨ ਅਤੇ ਫਰਾਂਸ ਸਮੇਤ 38 ਦੇਸ਼ਾਂ ਦੇ ਨਾਗਰਿਕਾਂ ਨੂੰ ਛੋਟ ਪ੍ਰੋਗਰਾਮ ਦੇ ਤਹਿਤ ਬਿਨਾਂ ਵੀਜ਼ਾ ਦੇ 90 ਦਿਨਾਂ ਤੱਕ ਦਾਖਲਾ ਹੋਣ ਦੀ ਇਜਾਜ਼ਤ ਦਿੱਤੀ ਹੈ ਪਰ 1 ਮਾਰਚ 2011 ਤੋਂ ਉੱਤਰੀ ਕੋਰੀਆ ਸਮੇਤ 8 ਦੇਸ਼ਾਂ ਦੀ ਯਾਤਰਾ ਕਰਨ ਵਾਲੇ ਵਿਦੇਸ਼ੀ ਇਸ ਛੋਟ ਦੇ ਪਾਤਰ ਨਹੀਂ ਹੋਣਗੇ। ਅਮਰੀਕੀ ਕਸਟਮ ਅਤੇ ਸੀਮਾ ਸੁਰੱਖਿਆ ਵੈਬਸਾਈਟ ‘ਤੇ ਪੋਸਟ ਕੀਤੀ ਗਈ ਜਾਣਕਾਰੀ ਵਿਚ ਕਿਹਾ ਗਿਆ ਹੈ ਕਿ ਅਜਿਹੇ ਵਿਦੇਸ਼ੀਆਂ ਨੂੰ ਹੁਣ ਯਾਤਰੀ ਜਾਂ ਵਪਾਰਕ ਵੀਜ਼ਾ ਲਈ ਐਪਲੀਕੇਸ਼ਨ ਦੇਣੀ ਪਵੇਗੀ।