ਜੋਸੇਫ ਮੈਗੁਇਰੇ ਰਾਸ਼ਟਰੀ ਖੁਫੀਆ ਵਿਭਾਗ ਦੇ ਕਾਰਜਕਾਰੀ ਨਿਦੇਸ਼ਕ ਨਿਯੁਕਤ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਰਾਸ਼ਟਰੀ ਅੱਤਵਾਦ ਵਿਰੋਧੀ ਕੇਂਦਰ ਦੇ ਵਰਤਮਾਨ ਮੁਖੀ ਜੋਸੇਫ ਮੈਗੁਇਰੇ ਨੂੰ ਰਾਸ਼ਟਰੀ ਖੁਫੀਆ ਵਿਭਾਗ ਦਾ ਕਾਰਜਕਾਰੀ ਨਿਦੇਸ਼ਕ ਬਣਾਉਣ ਦਾ ਐਲਾਨ ਕੀਤਾ। ਟਰੰਪ ਨੇ ਇਕ ਟਵੀਟ ਵਿਚ ਕਿਹਾ ਕਿ 15 ਅਗਸਤ ਨੂੰ ਜਦੋਂ ਡੈਨ ਕੋਟਸ ਸਿਵਲ ਅਤੇ ਮਿਲਟਰੀ ਇਟੈਂਲੀਜੈਂਸ ਦੀ ਦੇਖਭਾਲ ਕਰਨ ਵਾਲੀ ਏਜੰਸੀ ਦੇ ਮੌਜੂਦਾ ਨਿਦੇਸ਼ਕ ਦਾ ਅਹੁਦਾ ਛੱਡ ਦੇਣਗੇ ਤਾਂ ਮੈਗੁਇਰੇ ਉਸ ਨੂੰ ਸੰਭਾਲਣਗੇ।ਟਰੰਪ ਨੇ ਟਵਿੱਟਰ ‘ਤੇ ਲਿਖਿਆ,”ਐਡਮਿਰਲ ਮੈਗੁਇਰੇ ਦਾ ਫੌਜ ਵਿਚ ਇਕ ਲੰਬਾ ਅਤੇ ਵੱਕਾਰੀ ਕੈਰੀਅਰ ਹੈ। ਉਹ ਸਾਲ 2010 ਵਿਚ ਅਮਰੀਕੀ ਜਲ ਸੈਨਾ ਤੋਂ ਰਿਟਾਇਰਡ ਹੋਏ ਸਨ। ਉਹ ਦਸੰਬਰ ਤੋਂ ਰਾਸ਼ਟਰੀ ਅੱਤਵਾਦ ਵਿਰੋਧੀ ਕੇਂਦਰ ਦੀ ਅਗਵਾਈ ਕਰ ਰਹੇ ਸਨ।” ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਇਕ ਟਵੀਟ ਵਿਚ ਟਰੰਪ ਨੇ ਡੈਨ ਕੋਟਸ ਨੂੰ ਉਨ੍ਹਾਂ ਦੀ ਸੇਵਾਵਾਂ ਲਈ ਵਧਾਈ ਦਿੱਤੀ ਸੀ। ਟਰੰਪ ਨੇ ਕਿਹਾ ਕਿ ਡੈਨ 15 ਅਗਸਤ ਨੂੰ ਆਪਣਾ ਅਹੁਦਾ ਛੱਡ ਦੇਣਗੇ ਅਤੇ ਉਹ ਜਲਦੀ ਹੀ ਕਾਰਜਕਾਰੀ ਨਿਦੇਸ਼ਕ ਦੇ ਨਾਮ ਦਾ ਐਲਾਨ ਕਰਨਗੇ।