ਪ੍ਰੋ ਕਬੱਡੀ ਲੀਗ ਤੇਲੁਗੂ ਨੇ ਬੈਂਗਲੁਰੂ ਬੁਲਸ 47-26 ਨਾਲ ਹਰਾਇਆ
ਪਵਨ ਸਹਰਾਵਤ ਦੇ 17 ਅੰਕਾਂ ਦੀ ਬਦੌਲਤ ਬੁਲਸ ਨੇ ਤੇਲੁਗੂ ਟਾਇਨਸ ਨੂੰ ਪ੍ਰੋ ਕਬੱਡੀ ਲੀਗ ‘ਚ ਵੀਰਵਾਰ ਨੂੰ 47-26 ਨਾਲ ਹਰਾ ਦਿੱਤਾ। ਬੈਂਗਲੁਰੂ ਦੀ ਪੰਜ ਮੈਚਾਂ ‘ਚ ਇਹ ਤੀਜੀ ਜਿੱਤ ਹੈ ਤੇ ਉਹ 20 ਅੰਕਾਂ ਦੇ ਨਾਲ ਤੀਜੇ ਸਥਾਨ ‘ਤੇ ਆ ਗਿਆ ਹੈ ਜਦਕਿ ਤੇਲੁਗੂ ਟੀਮ ਨੂੰ 6 ਮੈਚਾਂ ‘ਚ ਪੰਜਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹ ਪੰਜ ਅੰਕਾਂ ਦੇ ਨਾਲ 12ਵੇਂ ਸਥਾਨ ‘ਤੇ ਹੈ।ਪਵਨ ਨੇ ਆਪਣੇ 17 ਅੰਕਾਂ ‘ਚ 13 ਅੰਕ ਤਾਂ 14 ਰੇਡ ਨਾਲ ਅੰਕ ਹਾਸਲ ਕੀਤੇ ਜਦਕਿ ਮਹਿੰਦਰ ਸਿੰਘ ਨੇ 9 ਟੈਕਲ ਨਾਲ ਸੱਤ ਅੰਕ ਹਾਸਲ ਕੀਤੇ। ਤੇਲੁਗੂ ਵਲੋਂ ਦੇਸਾਈ ਨੇ 19 ਰੇਡ ਨਾਲ 11 ਅੰਕ ਹਾਸਲ ਕੀਤੇ ਜਦਕਿ ਵਿਸ਼ਾਲ ਭਾਰਦਵਾਜ ਨੇ 6 ਅੰਕ ਟੈਕਲ ਨਾਲ ਬਣਾਏ। ਬੈਂਗਲੁਰੂ ਦੀ ਇਹ ਯਾਦਗਾਰ ਤੀਜੀ ਜਿੱਤ ਹੈ, ਜਦਕਿ ਟਾਇਟਸ ਨੂੰ ਆਪਣੀ ਪਹਿਲੀ ਜਿੱਤ ਦੀ ਤਲਾਸ਼ ਹੈ।