November 8, 2024
#ਦੇਸ਼ ਦੁਨੀਆਂ

ਅਤਿਵਾਦ ਫੰਡਿੰਗ: ਸਈਦ ਖ਼ਿਲਾਫ਼ ਸੁਣਵਾਈ 2 ਨੂੰ

ਪਾਕਿਸਤਾਨ ਦੀ ਅਤਿਵਾਦ ਵਿਰੋਧੀ ਅਦਾਲਤ ਵੱਲੋਂ ਦਹਿਸ਼ਤਗਰਦਾਂ ਨੂੰ ਵਿੱਤੀ ਮਦਦ ਦੇਣ ਦੇ ਮਾਮਲੇ ਵਿੱਚ ਮੁੰਬਈ ਦਹਿਸ਼ਤੀ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਅਤੇ ਜਮਾਤ-ਉਦ-ਦਵਾ ਮੁਖੀ ਹਾਫਿਜ਼ ਸਈਦ ਖ਼ਿਲਾਫ ਸੁਣਵਾਈ 2 ਸਤੰਬਰ ਤੋਂ ਕੀਤੀ ਜਾਵੇਗੀ। ਪੰਜਾਬ ਪੁਲੀਸ ਦੇ ਅਤਿਵਾਦ ਦੇ ਟਾਕਰੇ ਲਈ ਵਿਭਾਗ (ਸੀਟੀਡੀ) ਨੇ 7 ਅਗਸਤ ਨੂੰ ਗੁੱਜਰਾਂਵਾਲਾ ਜ਼ਿਲ੍ਹੇ ਦੀ ਅਤਿਵਾਦ ਰੋਕੂ ਅਦਾਲਤ ਵਿੱਚ ਸਈਦ ਨੂੰ ‘ਅਤਿਵਾਦ ਫੰਡਿੰਗ ਦਾ ਦੋਸ਼ੀ’ ਠਹਿਰਾਇਆ ਸੀ।