November 10, 2024
#ਦੇਸ਼ ਦੁਨੀਆਂ

ਮਰੀਅਮ ਨਵਾਜ਼ ਨੂੰ 21 ਤੱਕ ਐੱਨਬੀਏ ਦੀ ਹਿਰਾਸਤ ’ਚ ਭੇਜਿਆ

ਲਾਹੌਰ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨਵਾਜ਼ ਅਤੇ ਉਸਦੇ ਚਚੇਰੇ ਭਰਾ ਨੂੰ ਅਦਾਲਤ ਨੇ 21 ਅਗਸਤ ਤੱਕ ਰਿਮਾਂਡ ’ਤੇ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨਏਬੀ) ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਪੀਐੱਮਐੱਲ (ਐੱਨ) ਦੀ ਉਪ-ਪ੍ਰਧਾਨ ਮਰੀਅਮ ਨਵਾਜ਼ ਅਤੇ ਉਸਦੇ ਚਚੇਰੇ ਭਰਾ ਯੂਸਫ਼ ਅੱਬਾਸ ਸ਼ਰੀਫ ਨੂੰ ਕੋਟ ਲੱਖਪਤ ਜੇਲ੍ਹ ਵਿੱਚੋਂ ਬੀਤੇ ਵੀਰਵਾਰ ਚੌਧਰੀ ਸ਼ੂਗਰ ਮਿੱਲ ਕੇਸ ਮਾਮਲੇ ’ਚ ਉਦੋਂ ਹਿਰਾਸਤ ’ਚ ਲਿਆ ਗਿਆ ਸੀ ਜਦੋਂ ਉਹ ਉਕਤ ਜੇਲ੍ਹ ਬੰਦ ਆਪਣੇ ਪਿਤਾ ਨੂੰ ਮਿਲ ਕੇ ਜਾ ਰਹੀ ਸੀ। ਮਰੀਅਮ ਅਤੇ ਅੱਬਾਸ ਨੂੰ ਅੱਜ ਐੱਨਏਬੀ ਦੀ ਅਦਾਲਤ ’ਚ ਵਿੱਚ ਪੇਸ਼ ਕੀਤਾ ਗਿਆ। ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਿਕ ਐੱਨਏਬੀ ਵੱਲੋਂ ਅਦਾਲਤ ਤੋਂ ਦੋਵੇਂ ਮੁਲਜ਼ਮਾਂ ਦੇ 15 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਪਰ ਅਦਾਲਤ ਨੇ 12 ਦਿਨ ਦਾ ਰਿਮਾਂਡ ਮਨਜ਼ੂਰ ਕਰਦਿਆਂ ਦੋਵਾਂ ਨੂੰ ਹਿਰਾਸਤ ’ਚ ਭੇਜ ਦਿੱਤਾ।