ਜੰਮੂ ਤੋਂ ਹਟਾਈ ਧਾਰਾ 144- ਅੱਜ ਖੁੱਲਣਗੇ ਸਕੂਲ
ਜੰਮੂ- ਆਰਟੀਕਲ 370 ਅਤੇ 35-ਏ ਦੇ ਸਰਕਾਰ ਦੇ ਫ਼ੈਸਲੇ ਤੋਂ ਬਾਅਦ ਵਾਦੀ ਵਿੱਚ ਹੁਣ ਸਥਿਤੀ ਆਮ ਹੋਣ ਲੱਗੀ ਹੈ। ਸ਼ੁੱਕਰਵਾਰ ਨੂੰ ਘਾਟੀ ਦੀਆਂ ਸਥਾਨਕ ਮਸਜਿਦਾਂ ਵਿੱਚ ਜੁੰਮੇ ਦੀ ਨਮਾਜ ਲਈ ਕਰਫਿਊ ਵਿੱਚ ਢਿੱਲ ਦਿੱਤੀ ਗਈ। ਹਾਲਾਂਕਿ, ਸ਼੍ਰੀਨਗਰ ਦੇ ਇਤਿਹਾਸਕ ਜਾਮਾ ਮਸਜਿਦ ਵਿੱਚ ਲੋਕਾਂ ਨੂੰ ਇਕੱਠਾ ਨਹੀਂ ਹੋਣ ਦਿੱਤਾ ਗਿਆ। ਇਸ ਵਿਚਕਾਰ ਆਮ ਸਥਿਤੀ ਦੇ ਮੱਦੇਨਜ਼ਰਸ਼ੁੱਕਰਵਾਰ ਸ਼ਾਮ ਨੂੰ ਧਾਰਾ 144 ਨੂੰ ਜੰਮੂ ਤੋਂ ਹਟਾ ਦਿੱਤਾ ਗਿਆ। ਜੰਮੂ ਦੇ ਜ਼ਿਲ੍ਹਾ ਡਿਪਟੀ ਮੈਜਿਸਟਰੇਟ ਸੁਸ਼ਮਾ ਚੌਹਾਨ ਨੇ ਕਿਹਾ – ਧਾਰਾ 144 ਦੇ ਹੁਕਮ ਨੂੰ ਜੰਮੂ ਤੋਂ ਵਾਪਸ ਲੈ ਲਿਆ ਹੈ। ਸਾਰੇ ਸਕੂਲ ਅਤੇ ਕਾਲਜਾਂ ਨੂੰ ਭਲਕੇ (ਸ਼ਨੀਵਾਰ) ਨੂੰ ਖੋਲ੍ਹਣ ਦੇ ਆਦੇਸ਼ ਦਿੱਤੇ ਹਨ। ਦੂਜੇ ਪਾਸੇ, ਕਸ਼ਮੀਰ ਘਾਟੀ ਵਿੱਚ ਸਥਿਤੀ ਕੰਟਰੋਲ ਹੇਠ ਹੈ। ਸੀਆਰਪੀਐਫ ਦੇ ਡੀਜੀ ਰਾਜੀਵ ਰਾਏ ਭਟਨਾਗਰ ਨੇ ਸ੍ਰੀਨਗਰ ਵਿੱਚ ਸੀਆਰਪੀਐਫ ਦੀ ਤਾਇਨਾਤੀ ਸੰਬੰਧੀ ਸਥਿਤੀ ਦਾ ਜਾਇਜ਼ਾ ਲਿਆ।