ਸੂਬਾ ਸਿੱਖਿਆ ਵਿਭਾਗ ਵਲੋਂ ਐਚ.ਡੀ.ਐਫ.ਸੀ. ਬੈਂਕ ਨਾਲ ਤਨਖਾਹ ਖਾਤੇ ਸਬੰਧੀ ਸਮਝੌਤਾ ਸਹੀਬੱਧ
ਖਾਤਾ ਧਾਰਕਾਂ ਨੂੰ ਦਿੱਤਾ ਜਾਵੇਗਾ 30 ਲੱਖ ਰੁਪਏ ਤੱਕ ਦਾ ਦੁਰਘਟਨਾ ਬੀਮਾ ਕਵਰ
ਚੰਡੀਗੜ੍ਹ – ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਮੌਜੂਦਗੀ ਵਿਚ ਸਕੂਲ ਸਿੱਖਿਆ ਵਿਭਾਗ, ਪੰਜਾਬ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਅਤੇ ਐਚ.ਡੀ.ਐਫ.ਸੀ. ਬੈਂਕ ਦੇ ਬਰਾਂਚ ਮੁੱਖੀ ਸ੍ਰੀ ਵਿਨੀਤ ਅਰੋੜਾ ਵਲੋਂ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਦੇ ਤਨਖਾਹ ਖਾਤੇ ਸਬੰਧੀ ਸਮਝੌਤਾ ਸਹੀਬੱਧ ਕੀਤਾ ਗਿਆ।ਇਸ ਸਮਝੌਤੇ ਨੂੰ ਕਰਮਚਾਰੀਆਂ ਲਈ ਵੈਲਫੇਅਰ ਪੈਕੇਜ ਕਰਾਰ ਦਿੰਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਬੈਂਕ ਵੱਲੋਂ ਵਿਭਾਗ ਦੇ ਖਾਤਾ ਧਾਰਕਾਂ ਨੂੰ ਬਹੁਤ ਸਾਰੇ ਲਾਭ ਦਿੱਤੇ ਜਾਣਗੇ ਜਿਸ ਵਿੱਚ 30 ਲੱਖ ਰੁਪਏ ਦਾ ਐਕਸੀਡੈਂਟਲ ਡੈਥ ਕਵਰ ਅਤੇ 3.25 ਲੱਖ ਰੁਪਏ ਦਾ ਕੁਦਰਤੀ ਡੈਥ ਕਵਰ ਸ਼ਾਮਿਲ ਹੈ। ਇਸ ਤੋਂ ਇਲਾਵਾ, ਦਸਤਾਵੇਜਾਂ ਦੀ ਗੁੰਝਲਦਾਰ ਪ੍ਰਕਿਰਿਆ ਤੋਂ ਬਿਨ•ਾਂ ਉਨ•ਾਂ ਨੂੰ ਤੁਰੰਤ ਲੋਨ ਦੀ ਸਹੂਲਤ ਵੀ ਦਿੱਤੀ ਜਾਵੇਗੀ।ਉਨ੍ਹ•ਾਂ ਦੱਸਿਆ ਕਿ ਵਿਸੇਸ ਲਾਭਾਂ ਵਿੱਚ 30 ਲੱਖ ਰੁਪਏ ਦਾ ਸਥਾਈ ਦਿਵਿਆਂਗ ਕਵਰ, 5 ਲੱਖ ਰੁਪਏ ਦਾ ਅੰਸਕਿ ਦਿਵਿਆਂਗ ਕਵਰ, 1 ਕਰੋੜ ਰੁਪਏ ਦਾ ਮੁਫਤ ਏਅਰ ਐਕਸੀਡੈਂਟਲ ਡੈਥ ਕਵਰ, ਦੁਰਘਟਨਾ ਕਾਰਨ ਮੌਤ ਹੋਣ ‘ਤੇ ਨਿਰਭਰ ਬੱਚੇ ਨੂੰ 2 ਲੱਖ ਰੁਪਏ ਪ੍ਰਤੀ ਪਰਿਵਾਰ ਮੁਫਤ ਵਿਦਿਅਕ ਲਾਭ ਅਤੇ ਕਿਸੇ ਵੀ ਬੈਂਕ ਦੇ ਏ.ਟੀ.ਐਮ. ਤੋਂ ਅਸੀਮਿਤ ਟਰਾਂਜੈਕਸ਼ਇਸ ਸਾਮਲ ਹੈ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੂੰ ਜੀਰੋ ਬੈਲੇਂਸ ਪਰਿਵਾਰਕ ਬਚਤ ਖਾਤਾ, 5 ਲੱਖ ਰੁਪਏ ਦਾ ਐਕਸੀਡੈਂਟਲ ਡੈਥ ਕਵਰ ਅਤੇ 30 ਲੱਖ ਰੁਪਏ ਦੇ ਏਅਰ ਐਕਸੀਡੈਂਟਲ ਡੈਥ ਕਵਰ ਦੀ ਸਹੂਲਤ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਕਰਮਚਾਰੀਆਂ ‘ਤੇ ਖਾਤਾ ਤਬਦੀਲ ਕਰਨ ਲਈ ਕੋਈ ਪਾਬੰਦੀ ਨਹੀਂ, ਉਹ ਆਪਣੀ ਇੱਛਾ ਅਨੁਸਾਰ ਬੈਂਕ ਦੀ ਚੋਣ ਕਰ ਸਕਦੇ ਹਨ।ਸਕੂਲ ਸਿੱਖਿਆ ਦੇ ਸੱਕਤਰ ਸ੍ਰੀ ਕ੍ਰਿਸਨ ਕੁਮਾਰ ਨੇ ਕਿਹਾ ਕਿ ਐਚ.ਡੀ.ਐਫ.ਸੀ. ਬੈਂਕ ਨੇ ਕਰਮਚਾਰੀਆਂ ਲਈ ਲਾਭਦਾਇਕ ਪ੍ਰਸਤਾਵ ਦਿੱਤਾ ਹੈ, ਜਿਸ ਕਰਕੇ ਸਿੱਖਿਆ ਵਿਭਾਗ ਨੇ ਐਚ.ਡੀ.ਐਫ.ਸੀ. ਬੈਂਕ ਨਾਲ ਸਮਝੌਤਾ ਸਹੀਬੱਧ ਕੀਤਾ। ਉਹਨਾਂ ਸਪੱਸ਼ਟ ਕੀਤਾ ਕਿ ਕਰਮਚਾਰੀਆਂ ‘ਤੇ ਆਪਣੇ ਖਾਤਿਆਂ ਨੂੰ ਐਚ.ਡੀ.ਐਫ.ਸੀ. ਬੈਂਕ ਵਿੱਚ ਤਬਦੀਲ ਕਰਨ ਲਈ ਕੋਈ ਪਾਬੰਦੀ ਨਹੀਂ ਹੈ। ਉਨ੍ਹ•ਾਂ ਕਿਹਾ ਕਿ ਵਿਭਾਗ ਦੇ ਤਕਰੀਬਨ 20 ਹਜ਼ਾਰ ਕਰਮਚਾਰੀਆਂ, ਜਿਹਨਾਂ ਦਾ ਖਾਤਾ ਇਸ ਬੈਂਕ ਵਿਚ ਹੈ, ਨੂੰ ਉਪਰੋਕਤ ਸਕੀਮਾਂ ਦਾ ਲਾਭ ਆਪਣੇ ਆਪ ਹੀ ਪ੍ਰਾਪਤ ਹੋ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਜੇਕਰ ਕੋਈ ਹੋਰ ਬੈਂਕ ਇਸ ਤੋਂ ਵਧੀਆ ਪੇਸਕਸ ਦਿੰਦਾ ਹੈ, ਤਾਂ ਵਿਭਾਗ ਕਰਮਚਾਰੀਆਂ ਦੇ ਹਿੱਤ ਵਿੱਚ ਉਸ ਬੈਂਕ ਸਬੰਧੀ ਸੁਝਾਅ ਦੇਣ ਵਿਚ ਕੋਈ ਗੁਰੇਜ਼ ਨਹੀਂ ਕਰੇਗਾ।ਇਸ ਮੌਕੇ ਬੋਲਦਿਆਂ ਐਚ.ਡੀ.ਐਫ.ਸੀ. ਬੈਂਕ ਦੇ ਬਰਾਂਚ ਮੁੱਖੀ ਸ੍ਰੀ ਵਿਨੀਤ ਅਰੋੜਾ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਨਾਲ ਸਮਝੌਤਾ ਸਹੀਬੱਧ ਕਰਨਾ ਵੱਡੇ ਸਨਮਾਨ ਦੀ ਗੱਲ ਹੈ। ਉਨ੍ਹ•ਾਂ ਅੱਗੇ ਦੱਸਿਆ ਕਿ ਐਚ.ਡੀ.ਐਫ.ਸੀ. ਬੈਂਕ ਪਿਛਲੇ ਇੱਕ ਦਹਾਕੇ ਤੋਂ ਸੂਬੇ ਦੇ ਪੁਲਿਸ ਵਿਭਾਗ ਨੂੰ ਸਫਲਤਾਪੂਰਵਕ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਅਤੇ ਹੁਣ ਇਹ ਬੈਂਕ ਸਿੱਖਿਆ ਵਿਭਾਗ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰਨਾ ਯਕੀਨੀ ਬਣਾਏਗਾ। ਇਸ ਦੇ ਨਾਲ ਹੀ ਸਿੱਖਿਆ ਵਿਭਾਗ ਦੇ ਕਰਮਚਾਰੀ ਬੈਂਕ ਵਲੋਂ ਦਿੱਤੇ ਜਾਣ ਵਾਲੇ ਸਾਰੇ ਉਤਪਾਦਾਂ ਅਤੇ ਡਿਜੀਟਲ ਬੈਂਕਿੰਗ ਦਾ ਲਾਭ ਲੈ ਸਕਣਗੇ ਜੋ ਨਿੱਜੀ ਅਤੇ ਪਰਿਵਾਰਕ ਬੈਂਕਿੰਗ ਦੇ ਨਾਲ ਨਾਲ ਵਿੱਤੀ ਜਰੂਰਤਾਂ ਨੂੰ ਵੀ ਪੂਰਾ ਕਰੇਗਾ।ਇਸ ਮੌਕੇ ਸਿਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਜੋਨਲ ਹੈੱਡ ਰਿਟੇਲ ਬੈਂਕਿੰਗ, ਸ੍ਰੀ ਜਤਿੰਦਰ ਗੁਪਤਾ ਵੀ ਹਾਜਰ ਸਨ।