July 13, 2025
#ਪੰਜਾਬ

ਪ੍ਰਸਿੱਧ ਖੇਤੀਬਾੜੀ ਡਾ.ਐਚ.ਐਸ ਮੁਕਰ ਆਰੀਅਨਜ਼ ਵਿੱਚ ਹੋਏ ਸ਼ਾਮਿਲ

ਐਚ.ਐਸ ਮੁਕਰ ਨੇ 13 ਕਿਸਮਾਂ ਦੀਆਂ ਫਸਲਾਂ ਵਿਕਸਿਤ ਕੀਤੀਆਂ ਅਤੇ ਚੀਨ ਵਿੱਚ ਹਾਈਬ੍ਰਿਡ ਚਾਵਲ ਕਿਸਮਾਂ ਬਾਰੇ ਸਿਖਲਾਈ ਲਈ
ਮੋਹਾਲੀ – ਪ੍ਰਸਿੱਧ ਖੇਤੀਬਾੜੀ ਵਿਗਿਆਨੀ ਡਾ.ਐਚ.ਐਸ ਮੁਕਰ ਨੇ ਅਧਿਆਪਨ ਵਿੱਚ 10 ਸਾਲ ਤੋ ਵੱਧ ਅਤੇ 34 ਸਾਲਾਂ ਦੇ ਖੌਜ ਤਜੁਰਬੇ ਨਾਲ ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ, ਵਿਖੇ ਖੇਤਾਬਾੜੀ ਵਿਭਾਗ ਵਿੱਚ ਡਾਇਰੇਕਟਰ ਵਜੋਂ ਅਹੁਦਾ ਸੰਭਾਲ ਲਿਆ ਹੈ।ਆਰੀਅਨਜ਼ ਗਰੁੱਪ ਦੇ ਚੈਅਰਮੈਨ ਡਾ.ਅੰਸ਼ੂ ਕਟਾਰੀਆ ਨੇ ਉਹਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਖੇਤੀਬਾੜੀ ਕੋਰਸ ਦੀ ਮੰਗ ਦਿਨੋ ਦਿਨ ਵੱਧ ਰਹੀ ਹੈ। ਪੰਜਾਬ ਤੋਂ ਹੀ ਨਹੀ ਬਲਕਿ ਦੂਜੇ ਰਾਜਾਂ ਜਿਵੇਂ ਕਿ ਬਿਹਾਰ, ਹਿਮਾਚਲ, ਉੱਤਰ ਪੂਰਬ ਆਦਿ ਤੋਂ ਵੀ ਵਿਦਿਆਰਥੀ ਖੇਤੀਬਾੜੀ ਦੇ ਕੋਰਸ ਵਿੱਚ ਦਾਖਲੇ ਲਈ ਪੰਜਾਬ ਆਉਂਦੇ ਹਨ। ਵਿਭਾਗ ਵਿੱਚ ਸੀਨੀਅਰ ਅਤੇ ਤਜੁਰਬੇਕਾਰ ਫੈਕਲਟੀ ਦੇ ਸ਼ਾਮਿਲ ਹੋਣ ਨਾਲ ਖੇਤੀਬਾੜੀ ਵਿਭਾਗ ਹੁਣ ਹੋਰ ਮਜ਼ਬੂਤ ਹੋਵੇਗਾ।ਡਾ.ਮੁਕਰ ਸਿੰਘ ਨੇ ਆਪਣੀ ਸ਼ਮੂਲਿਅਤ ਬਾਰੇ ਕਿਹਾ ਕਿ ਮੈਂ ਆਰੀਅਨਜ਼ ਦੇ ਖੇਤੀਬਾੜੀ ਕਾਲਜ ਵਿੱਚ ਕੰਮ ਕਰਕੇ ਖੁਸ਼ ਹਾਂ, ਜਿਸ ਵਿੱਚ ਦੂਜੇ ਰਾਜਾਂ ਦੇ ਵਿਦਿਆਰਥੀ ਵੀ ਪੜਾਈ ਕਰ ਰਹੇ ਹਨ ਅਤੇ ਆਪਣੇ ਆਪ ਨੂੰ ਪ੍ਰੈਕਟਿਕਲ ਤੌਰ ਤੇ ਸਿੱਖਣ ਲਈ ਫੀਲਡ ਵਿੱਚ ਕੰਮ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਮੇਰੇ ਲਈ ਇਹ ਇੱਕ ਮੌਕਾ ਹੈ ਕਿ ਮੈਂ ਆਪਣੇ ਵਿਦਿਆਰਥੀਆਂ ਨੂੰ ਆਪਣੇ ਤਜੁਰਬੇ ਦੀ ਬਿਹਤਰੀਨ ਸਿਖਲਾਈ ਦੇਵਾਂ।ਇਹ ਵੀ ਦੱਸਣਯੋਗ ਹੈ ਕਿ ਡਾ.ਐਚ.ਐਸ ਮੁਕਰ ਪੀਏਯੂ, ਲੁਧਿਆਣਾ ਤੋਂ ਪਲਾਂਟ ਬ੍ਰੀਡਿੰਗ ਵਿੱਚ ਪੀਐਚ.ਡੀ ਹਨ। ਉਹਨੇ ਨੇ ਅੰਤਰਰਾਸ਼ਟਰੀ ਹਿਊਮਨ ਹਾਈਬ੍ਰਿਡ ਰਾਈਸ ਸੈਂਟਰ ਚਾਂਗਸ਼ਾ, ਹੁਨਾਨ, ਚੀਨ ਅਤੇ ਡਾ.ਪੰਜਾਬਰਾ ਦੇਸਮੁੱਖ ਕ੍ਰਿਸ਼ੀ ਵਿਦਿਆ ਪੀਠ , ਅਕੋਲਾ, ਮਹਾਰਸ਼ਟਰਾਂ ਵਿਖੇ ਸਿਖਲਾਈ ਦਿੱਤੀ ਹੈ। ਉਹਨਾਂ ਨੇ ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ ਵਿੱਚ ਡੀਨ ; ਪੀਏਯੂ ਸੀਡ ਫਾਰਮ, ਲੋਡੋਂਵਾਲ, ਡਾਇਰੇਕਟਰ; ਰਾਮਾ ਯੂਨੀਵਰਸਿਟੀ, ਕਾਨਪੁਰ ਵਿੱਚ ਡੀਨ ਫੈਕਲਟੀ ; ਰਿਮਟ ਵਿੱਚ ਪ੍ਰੌਫੈਸਰ; ਪੀਏਯੂ, ਲੁਧਿਆਣਾ ਵਿੱਚ ਸੀਨੀਅਰ ਪਲਾਂਟ ਬ੍ਰੀਡਰ; ਰਾਈਸ ਰਿਸਰਚ ਸਟੇਸ਼ਨ, ਕਪੂਰਥਲਾ ਵਿਖੇ ਰਾਈਸ ਬ੍ਰੀਡਰ ਆਦਿ ਵਿੱਚ ਕੰਮ ਕੀਤਾ ਹੈ। ਉਹਨਾਂ ਨੇ ਚਾਵਲ ਦੀਆਂ 13 ਤੋਂ ਵੱਧ ਕਿਸਮਾਂ ਅਤੇ ਹੋਰ ਪੌਦੇ ਦੀਆਂ ਫਸਲਾਂ ਵਿਕਸਿਤ ਕੀਤੀਆ ਹਨ। ਉਹਨਾਂ ਨੂੰ ਆਈਸੀਏਆਰ ਟੀਮ ਵੱਲੋਂ ਵੀ ਬਾਸਮਤੀ 386 ਦੇ ਵਿਕਾਸ ਲਈ ਪੁਰਸਕਾਰ ਦਿੱਤਾ ਗਿਆ ਹੈ।