January 15, 2025
#ਦੇਸ਼ ਦੁਨੀਆਂ

ਨਾਬਾਲਗਾਂ ਦੇ ਯੌਨ ਸ਼ੋਸ਼ਣ ਦੇ ਦੋਸ਼ੀ ਅਮਰੀਕੀ ਅਰਬਪਤੀ ਦੀ ਜੇਲ ਚ ਮੌਤ

ਅਮਰੀਕਾ ਦੇ ਮਸ਼ਹੂਰ ਕਾਰੋਬਾਰੀ ਜੇਫਰੀ ਐਪਸਟੀਨ ਸ਼ਨੀਵਾਰ ਨੂੰ ਜੇਲ ਵਿਚ ਮ੍ਰਿਤਕ ਪਾਏ ਗਏ। ਐਪਸਟੀਨ 14 ਸਾਲ ਦੀ ਉਮਰ ਦੀਆਂ ਕੁੜੀਆਂ ਦਾ ਯੌਨ ਸ਼ੋਸ਼ਣ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਨ। ਐਪਸਟੀਨ ਦੀ ਮੌਜੂਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਅਤੇ ਬ੍ਰਿਟੇਨ ਦੇ ਰਾਜਕੁਮਾਰ ਐਂਡਰਿਊ ਜਿਹੇ ਹਾਈ ਪ੍ਰੋਫਾਈਲ ਲੋਕਾਂ ਨਾਲ ਦੋਸਤੀ ਰਹੀ ਹੈ। ਉਨ੍ਹਾਂ ਨੇ ਲਿੰਗ ਤਸਕਰੀ ਅਤੇ ਸਾਜਿਸ਼ ਦੇ ਦੋਸ਼ਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਹ 6 ਜੁਲਾਈ ਨੂੰ ਗ੍ਰਿਫਤਾਰੀ ਦੇ ਬਾਅਦ ਤੋਂ ਜੇਲ ਵਿਚ ਹੀ ਸਨ। ਐਪਸਟੀਨ ਨੇ ਨਿਊਯਾਰਕ ਸਥਿਤ ਜੇਲ ਵਿਚ ਆਪਣੀ ਕੋਠਰੀ ਵਿਚ ਫਾਂਸੀ ਲਗਾ ਲਈ। ਉਨ੍ਹਾਂ ਦੀ ਲਾਸ਼ ਸਥਾਨਕ ਸਮੇਂ ਮੁਤਾਬਕ ਸਵੇਰੇ 7:30 ਵਜੇ ਬਰਾਮਦ ਹੋਈ ਜਦਕਿ ਹੋਰ ਲੋਕਾਂ ਦਾ ਕਹਿਣਾ ਹੈ ਕਿ ਸ਼ਨੀਵਾਰ ਸਵੇਰੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਸ ਮਗਰੋਂ ਐਪਸਟੀਨ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।ਐਪਸਟੀਨ ਦੀ ਮੌਤ ਅਜਿਹੇ ਸਮੇਂ ਵਿਚ ਹੋਈ ਹੈ ਜਦੋਂ ਇਕ ਦਿਨ ਪਹਿਲਾਂ ਨਿਊਯਾਰਕ ਵਿਚ ਸਾਹਮਣੇ ਆਏ ਦਸਤਾਵੇਜ਼ਾਂ ਤੋਂ ਖੁਲਾਸਾ ਹੋਇਆ ਸੀ ਕਿ ਉਨ੍ਹਾਂ ਨੇ ਨਿਊਯਾਰਕ ਅਤੇ ਵਰਜਿਨ ਆਈਸਲੈਂਡ ਸਥਿਤ ਆਪਣੇ ਘਰ ਵਿਚ ਘੱਟ ਉਮਰ ਦੀਆਂ ਕੁੜੀਆਂ ਦਾ ਕਿਸ ਹੱਦ ਤੱਕ ਯੌਨ ਸ਼ੋਸ਼ਣ ਕੀਤਾ ਸੀ। ਐਪਸਟੀਨ ‘ਤੇ ਦੋਸ਼ ਸੀ ਕਿ ਉਨ੍ਹਾਂ ਨੇ 18 ਸਾਲ ਤੱਕ ਦੀਆਂ ਕੁੜੀਆਂ ਨੂੰ ਸਾਲ 2002 ਤੋਂ 2005 ਦੇ ਵਿਚ ਆਪਣੇ ਮੈਨਹੱਟਨ ਅਤੇ ਫਲੋਰੀਡਾ ਸਥਿਤ ਰਿਹਾਈਸ਼ਾਂ ਵਿਚ ਸੈਕਸ ਗਤੀਵਿਧੀਆਂ ਲਈ ਭੁਗਤਾਨ ਕੀਤਾ ਸੀ।