ਕਬੱਡੀ ਖੇਡਣ ਲਈ ਜ਼ੋਰ ਦੀ ਲੋੜ: ਅਕਸ਼ੈ
ਕਬੱਡੀ ਖੇਡਣ ਲਈ ਬਹੁਤ ਜ਼ਿਆਦਾ ਜ਼ੋਰ ਅਤੇ ਫੁਰਤੀ ਦੀ ਲੋੜ ਹੁੰਦੀ ਹੈ। ਇਹ ਗੱਲ ਬੌਲੀਵੁੱਡ ਅਦਾਕਾਰ ਅਤੇ ਖੇਡ ਪ੍ਰਮੋਟਰ ਅਕਸ਼ੈ ਕੁਮਾਰ ਨੇ ਇੱਥੇ ਪ੍ਰੋ-ਕਬੱਡੀ ਲੀਗ ਦੀ ਅਹਿਮਦਾਬਾਦ ਲੜੀ ਦੇ ਉਦਘਾਟਨੀ ਮੈਚ ਸਬੰਧੀ ਸਮਾਗਮ ਦੌਰਾਨ ਮਹਿਮਾਨ ਕੁਮੈਂਟੇਟਰ ਵਜੋਂ ਬੋਲਦਿਆਂ ਕਹੀ। ਉਹ ਇੱਥੇ ਆਪਣੀ ਫਿਲਮ ‘ਮਿਸ਼ਨ ਮੰਗਲ’ ਦੇ ਪ੍ਰਚਾਰ ਲਈ ਪੁਹੰਚੇ ਸਨ।ਅਕਸ਼ੈ ਕੁਮਾਰ ਨੇ ਕਿਹਾ ਕਿ ਕਬੱਡੀ ਬਹੁਤ ਜ਼ੋਰ ਅਤੇ ਚੁਸਤੀ-ਫੁਰਤੀ ਵਾਲੀ ਖੇਡ ਹੈ ਇਸ ਕਰਕੇ ਖਿਡਾਰੀ ਅਤੇ ਕੋਚ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨ ਲਈ ਕਰੜੀ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਚੰਗੇ ਸਲਾਹਕਾਰ ਨੂੰ ਸਬਰ ਦੀ ਲੋੜ ਹੁੰਦੀ ਹੈ ਅਤੇ ਉਹ ਆਪਣੇ ਖਿਡਾਰੀਆਂ ਵਿੱਚ ਯਕੀਨ ਰੱਖਦਾ ਹੈ। ਕਦੇ ਮਾੜਾ ਸਮਾਂ ਵੀ ਹੋ ਸਕਦਾ ਹੈ ਪਰ ਸਲਾਹਕਾਰ ਨੂੰ ਆਪਣੇ ਖਿਡਾਰੀਆਂ ਪ੍ਰਤੀ ਸਬਰ ਰੱਖਣ ਦੀ ਲੋੜ ਹੁੰਦੀ ਤੇ ਚੰਗੇ ਨਤੀਜੇ ਲਈ ਉਨ੍ਹਾਂ ਵੱਧ ਤੋਂ ਵੱਧ ਮੌਕੇ ਦੇਣੇ ਚਾਹੀਦੇ ਹਨ। ਅਕਸ਼ੈ ਦੇ ਨਾਲ ਸਹਿ-ਅਦਾਕਾਰ ਤਾਪਸੀ ਪੰਨੂੰ ਨੇ ਕਿਹਾ ਸਲਾਹਕਾਰ ਤੁਹਾਨੂੰ ਨਿਰਦੇਸ਼ ਦੇ ਕੇ ਅੱਗੇ ਵਧਣ ’ਚ ਮਦਦ ਕਰਦਾ ਹੈ।