September 6, 2024
#ਖੇਡਾਂ

ਹਰਿਆਣਾ ਸਟੀਲਰਸ ਨੇ ਬੈਂਗਲੁਰੂ ਬੁਲਸ ਨੂੰ 33-30 ਨਾਲ ਹਰਾਇਆ

ਰੇਡਰ ਵਿਕਾਸ ਖੰਡੋਲਾ ਦੇ 12 ਅੰਕਾਂ ਦੇ ਦਮ ‘ਤੇ ਹਰਿਆਣਾ ਸਟੀਲਰਸ ਨੇ ਪ੍ਰੋ ਕਬੱਡੀ ਲੀਗ (ਪੀ. ਕੇ. ਐੱਲ.) ‘ਚ ਐਤਵਾਰ ਨੂੰ ਇੱਥੇ ਬੈਂਗਲੁਰੂ ਬੁਲਸ ਨੂੰ 33-30 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਖੰਡੋਲਾ ਨੇ ਇਸ ਦੇ ਨਾਲ ਹੀ ਟੂਰਨਾਮੈਂਟ ‘ਚ 200 ਸਫਲ ਰੇਡ ਪੂਰੇ ਕੀਤੇ। ਡਿਫੈਂਡਰ ਵਿਕਾਸ ਕਾਲੇ ਨੇ ਹਰਿਆਣਾ ਸਟੀਲਰਸ ਲਈ 6 ਅੰਕ ਬਣਾਏ। ਬੈਂਗਲੁਰੂ ਬੁਲਸ ਲਈ ਰੋਹਿਤ ਕੁਮਾਰ ਨੇ 12 ਜਦਕਿ ਪਵਨ ਸਹਿਰਾਵਤ ਨੇ 7 ਅੰਕ ਬਣਾਏ ਪਰ ਟੀਮ ਨੂੰ ਜਿੱਤ ਦਿਵਾਉਣ ਲਈ ਇਹ ਕਾਫੀ ਨਹੀਂ ਸੀ। ਬੈਂਗਲੁਰੂ ਦੀ ਇਹ 6 ਮੈਚਾਂ ‘ਚ ਦੂਜੀ ਹਾਰ ਹੈ ਜਦਕਿ ਹਰਿਆਣਾ ਦੀ ਇੰਨੇ ਹੀ ਮੈਚਾਂ ‘ਚ ਇਹ ਤੀਜੀ ਜਿੱਤ ਹੈ।