ਲੈਂਗਰ ਨੂੰ ਲਾਰਡਸ ਚ ਸਪਾਟ ਪਿੱਚ ਦੀ ਉਮੀਦ
ਏਸ਼ੇਜ਼ ਸੀਰੀਜ਼ ਦਾ ਪਹਿਲਾ ਟੈਸਟ ਜਿੱਤ ਕੇ 5 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਚੁੱਕੀ ਆਸਟਰੇਲੀਆਈ ਟੀਮ ਦੇ ਕੋਚ ਜਸਟਿਨ ਲੈਂਗਰ ਨੂੰ ਇੰਗਲੈਂਡ ਵਿਰੁੱਧ ਲਾਰਡਸ ਵਿਚ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਮੈਚ ਵਿਚ ਸਪਾਟ ਤੇ ਸੁੱਕੀ ਪਿੱਚ ਮਿਲਣ ਦੀ ਉਮੀਦ ਹੈ। ਲੈਂਗਰ ਨੇ ਕਿਹਾ, ”ਇਹ ਪਿੱਚ ਕਾਫੀ ਦਿਲਚਸਪ ਹੈ। ਅਜਿਹਾ ਲੱਗਦਾ ਹੈ ਕਿ ਇਹ ਸਪਾਟ ਪਿੱਚ ਹੋਵੇਗੀ। ਹਾਲਾਂਕਿ ਇਹ ਕੁਝ ਸੁੱਕੀ ਹੋਈ ਹੈ ਪਰ ਇਸ ਵਿਚ ਕੁਝ ਹੈਰਾਨੀਜਨਕ ਗੱਲ ਨਹੀਂ ਹੈ। ਲਾਰਡਸ ਵਿਚ ਖੇਡਦੇ ਸਮੇਂ ਪਿੱਚ ਨੂੰ ਦੇਖਣਾ ਆਮ ਗੱਲ ਨਹੀਂ ਹੈ। ਇੱਥੇ ਖੇਡਣਾ ਹਮੇਸ਼ਾ ਹੀ ਚੰਗਾ ਲੱਗਦਾ ਹੈ। ਹਾਲਾਂਕਿ ਇਹ ਦੇਖਣਾ ਮਹੱਤਵਪੂਰਨ ਹੈ ਕਿ ਇਹ ਹਰਿਆਲੀ ਪਿੱਚ ਹੈ ਜਾਂ ਸੁੱਕੀ। ਇਕ ਕੋਚ ਦੇ ਨਾਤੇ ਮੇਰੇ ਕੋਲ ਕਾਫੀ ਚੰਗੇ ਬਦਲ ਹਨ।”ਆਸਟਰੇਲੀਆ ਨੇ ਮੇਜ਼ਬਾਨ ਇੰਗਲੈਂਡ ਨੂੰ ਏਸ਼ੇਜ਼ ਦੇ ਪਹਿਲੇ ਟੈਸਟ ਵਿਚ 251 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ ਤੇ ਹੁਣ ਦੋਵੇਂ ਟੀਮਾਂ ਵਿਚਾਲੇ ਸੀਰੀਜ਼ ਦਾ ਦੂਜਾ ਟੈਸਟ ਮੈਚ 14 ਅਗਸਤ ਤੋਂ ਲਾਰਡਸ ਮੈਦਾਨ ‘ਤੇ ਖੇਡਿਆ ਜਾਵੇਗਾ।