ਹਰ ਹਾਲ ’ਚ ਕਸ਼ਮੀਰੀਆਂ ਦੀ ਮੱਦਦ ਕਰਾਂਗੇ: ਬਾਜਵਾ
ਇਸਲਾਮਾਬਾਦ – ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਅੱਜ ਕਿਹਾ ਕਿ ਪਾਕਿਸਤਾਨ ਵਲੋਂ ਕਸ਼ਮੀਰ ਦੀ ਸਥਿਤੀ ਨਾਲ ਨਜਿੱਠਣ ਲਈ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਵਲੋਂ ਹਰ ਹਾਲ ਵਿੱਚ ਕਸ਼ਮੀਰੀ ਲੋਕਾਂ ਦੀ ਮੱਦਦ ਕੀਤੀ ਜਾਵੇਗੀ। ਬਾਜਵਾ ਨੇ ਇਹ ਗੱਲ ਕੰਟਰੋਲ ਰੇਖਾ ਨੇੜੇ ਬਾਗ ਸੈਕਟਰ ਵਿੱਚ ਪਾਕਿਸਤਾਨੀ ਜਵਾਨਾਂ ਨਾਲ ਈਦ ਮਨਾਉਂਦਿਆਂ ਆਖੀ।