January 22, 2025
#ਪੰਜਾਬ

” ਯੋਗ ਅਤੇ ਜੀਵਨ ਦਰਸ਼ਨ” ਤੇ ਆਰੀਅਨਜ਼ ਵਿੱਚ ਸੈਸ਼ਨ ਆਯੋਜਿਤ

ਮੋਹਾਲੀ – ਆਰੀਅਨਜ਼ ਗਰੁੱਪ ਆਫ ਕਾਲਜਿਜ਼ , ਰਾਜਪੁਰਾ, ਨੇੜੇ ਚੰਡੀਗੜ ਵਿਖੇ ਅੱਜ ” ਯੋਗ ਅਤੇ ਜੀਵਨ ਦਰਸ਼ਨ” ਬਾਰੇ ਇੱਕ ਸੈਸ਼ਨ ਦਾ ਆਯੋਜਨ ਕੀਤਾ ਗਿਆ। ਸਾਧਵੀ ਦੇਵਅਦਿਤੀ, ਇੰਟੈਲੀਜੈਂਟ ਸਿਸਟਮ ਐਂਡ ਰੋਬੋਟਿਕਸ ਵਿੱਚ ਐਮ.ਟੈੱਕ, ਮਹਿਲਾ ਪਤੰਜਲੀ ਯੋਗ ਸਮਿਤੀ ਇਸ ਮੋਕੇ ਤੇ ਗੈਸਟ ਸਪੀਕਰ ਸਨ।ਇਸ ਸੈਸ਼ਨ ਦਾ ਆਯੋਜਨ ਵਿਦਿਆਰਥੀਆਂ ਨੂੰ ਯੋਗਾ ਦੀ ਮਹੱਤਤਾ, ਵਿਆਕਤੀ ਦੀ ਜੀਵਨ ਸ਼ੈਲੀ ਅਤੇ ਇਸ ਦੇ ਸਵੈ ਅਨੁਸ਼ਾਸਨ ਅਤੇ ਪ੍ਰਬੰਧਨ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਕੀਤਾ ਗਿਆ ਸੀ।ਸਾਧਵੀ ਦੇਵਅਦਿਤੀ ਨੇ ਹਰ ਰੋਜ਼ ਦੀਆਂ ਵੱਖ-ਵੱਖ ਉਦਾਹਰਣਾਂ ਦਿੰਦੇ ਹੋਏ ਵਿਦਿਆਰਥੀਆਂ ਨੂੰ ਆਤਮਾ ਅਤੇ ਦਿਮਾਗ ਨੂੰ ਮਜ਼ਬੂਤ ਬਣਾਉਣ ਲਈ ਹਮੇਸ਼ਾ ਸਕਾਰਾਤਮਕ ਸੋਚਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਸੁਝਾਅ ਦਿੱਤਾ ਕਿ ਉਹ ਜਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਅਤੇ ਆਪਣੇ ਆਪ ਨੂੰ ਸਾਬਿਤ ਕਰਨ ਵਿੱਚ ਆਪਣੀ ਦੇਵਅਦਿਤੀ ਨੇ ਵਿਦਿਆਰਥੀਆਂ ਨੂੰ ਗੁੱਸੇ ਤੇ ਕਾਬੂ ਪਾਉਣ ਲਈ ” ਕੋਈ ਬਾਤ ਨਹੀ, ਇਸਕੇ ਇਲਾਵਾ ਕੋਈ ਚਾਰਾ ਨਹੀ ” ਮੰਤਰ ਅਪਨਾਉਣ ਲਈ ਕਿਹਾ। ਉਹਨਾਂ ਨੇ ਯੋਗ ਦੀ ਸ਼ਕਤੀ ਤੇ ਜ਼ੋਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਇਸ ਨੂੰ ਰੋਜ਼ਮਰਾਂ ਦਾ ਹਿੱਸਾ ਬਨਾਉਣ। ਉਹਨਾਂ ਨੇ ਵਿਦਿਆਰਥੀਆਂ ਨੂੰ ਰੁੱਖ ਲਗਾਉਣ, ਸੈਨੀਟੇਸ਼ਨ ਆਦਿ ਜਿਹੇ ਸਮਾਜਿਕ ਕੰਮਾਂ ਲਈ ਪ੍ਰੇਰਿਤ ਕੀਤਾ। ਸਮਿਤੀ ਦੇ ਹੋਰ ਮੈਂਬਰ ਜਿਹਨਾਂ ਵਿੱਚ ਸ਼੍ਰੀਮਤੀ ਕ੍ਰਿਸ਼ਨਾ, ਜਿਲਾਂ ਪ੍ਰਭਾਰੀ ਮਹਿਲਾਂ ਪਤੰਜਲੀ ਯੋਗ ਸਮਿਤੀ; ਡਾ. ਰਾਜੇਸ਼ ਚੌਰਾ, ਮਿ. ਰਾਜੇਸ਼ ਸ਼ਰਮਾ, ਸ਼੍ਰੀਮਤੀ ਦੀਪਿਕਾ ਸ਼ਰਮਾ, ਸ਼੍ਰੀਮਤੀ ਰਾਸ਼ੀ ਚੌਰਾ ਆਦਿ ਸ਼ਾਮਿਲ ਹਨ ਵੀ ਇਸ ਮੋਕੇ ਤੇ ਹਾਜਿਰ ਸਨ।