ਮੌਜ਼ੂਦਾ ਸਰਕਾਰ ਹਰ ਖੇਤ ਤਕ ਪਾਣੀ ਤੇ ਹਰ ਘਰ ਤਕ ਨਲਕੇ ਨਾਲ ਪਾਣੀ ਪਹੁੰਚਾਉਣ ਲਈ ਵਚਨਬੱਧ – ਸਿਹਤ ਮੰਤਰੀ
ਚੰਡੀਗੜ – ਹਰਿਆਣਾ ਦੇ ਸਿਹਤ, ਖੇਡ ਤੇ ਯੁਵਾ ਪ੍ਰੋਗ੍ਰਾਮ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਮੌਜ਼ੂਦਾ ਸਰਕਾਰ ਹਰ ਖੇਤ ਤਕ ਪਾਣੀ ਤੇ ਹਰ ਘਰ ਤਕ ਨਲਕੇ ਨਾਲ ਪਾਣੀ ਪਹੁੰਚਾਉਣ ਲਈ ਵਚਨਬੱਧ ਹੈ| ਸਰਕਾਰ ਨੇ ਸੂਬੇ ਦੀ ਨਹਿਰਾਂ ਦੇ ਆਖਰੀ ਟੇਲ ਤਕ ਪਾਣੀ ਪਹੁੰਚਾਉਣ ਦਾ ਕੰਮ ਕੀਤਾ ਹੈ|ਸ੍ਰੀ ਵਿਜ ਅੱਜ ਅੰਬਾਲਾ ਵਿਚ ਵੱਖ-ਵੱਖ ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਲੋਕਾਂ ਨੂੰ ਸੰਬੋਧਤ ਕਰ ਰਹੇ ਸਨ| ਉਨਾਂ ਨੇ ਅੱਜ ਅੰਬਾਲਾ ਵਿਚ ਸਵਾਸਤਿਕ ਚੌਕ ਦੇ ਨੇੜੇ 2.94 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਦਾਖਲਾ ਦਰਵਾਜੇ ਦਾ ਨੀਂਹ ਪੱਥਰ ਰੱਖਿਆ|ਸਿਹਤ ਮੰਤਰੀ ਨੇ ਹਾਜਿਰ ਪੱਤਰਕਾਰਾਂ ਨਾਲ ਗਲਬਾਦ ਕਰਦੇ ਹੋਏ ਦਸਿਆ ਕਿ 2.94 ਕਰੋੜ ਰੀਂਪਏ ਦੀ ਲਾਗਤ ਨਾਲ ਇੱਥੇ ਵੱਡਾ ਚੌਕ ਬਣ ਕੇ ਤਿਆਰ ਹੋਵੇਗਾ| ਇਹ ਚੌਕ 92 ਫੁੱਟ ਲੰਬਾ, 28 ਫੁੱਟ ਉੱਚਾ, 50 ਫੁੱਟ ਚੌੜਾ ਅਤੇ ਇਯ ਵਿਚ 2 ਫੁਵਾਰੇ ਵੀ ਲੱਗਣਗੇ ਜੋ ਇਸ ਦੀ ਸੁੰਦਰਤਾ ਨੂੰ ਵੱਧਾਉਣਗੇ| ਉਨਾਂ ਦਸਿਆ ਕਿ ਰੇਲ ਰੋਡ ਨੂੰ ਵੀ ਸੁੰਦਰ ਤੇ ਖਿੱਚਵਾਂ ਬਣਾਉਣ ਦਾ ਕੰਮ ਕੀਤਾ ਗਿਆ ਹੈ ਅਤੇ ਉੱਥੇ ਵੀ ਰੰਗ ਬਿਰੰਗੀ ਲਾਇਟਾਂ ਨਾਲ ਲੈਸ ਫੁਵਾਹਰਾ ਲਗਾਇਆ ਗਿਆ ਹੈ| ਇਸ ਚੌਕ ਦਾ ਨਿਰਮਾਣ ਸਮੇਂ ਤੋਂ ਪਹਿਲਾਂ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਦਾਖਲਾ ਦਰਵਾਜੇ ਦਾ ਤੋਹਫਾ ਮਿਲ ਸਕੇ|ਇਸ ਤੋਂ ਬਾਅਦ ਸਿਹਤ ਮੰਤਰੀ ਨੇ ਸਿੰਚਾਈ ਤੇ ਜਲ ਸਰੋਤ ਵਿਭਾਗ ਹਰਿਆਣਾ ਵੱਲੋਂ 44.21 ਲੱਖ ਰੁਪਏ ਦੀ ਲਾਗਤ ਨਾਲ ਗਰਨਾਲ ਸਬ ਮਾਇਨਰ ਦੇ ਮੁੜ ਨਿਰਮਾਣ ਕੰਮ ਤੇ 29.07 ਲੱਖ ਰੁਪਏ ਦੀ ਲਾਗਤ ਨਾਲ ਟੁੰਡਲਾ ਸਬ ਮਾਇਨਰ ਦੇ ਮੁੜ ਨਿਰਮਾਣ ਕੰਮ ਦਾ ਵੀ ਨੀਂਹ ਪੱਥਰ ਰੱਖਿਆ| ਸਿਹਤ ਮੰਤਰੀ ਨੇ ਇਸ ਮੌਕੇ ‘ਤੇ ਪ੍ਰੋਗ੍ਰਾਮ ਵਿਚ ਹਾਜਿਰ ਲੋਕਾਂ ਨੂੰ ਸਬੰਧਤ ਕਰਦੇ ਹੋਏ ਕਿਹਾ ਕਿ ਭਾਜਪਾ ਸਰਕਾਰ ਹਰੇਕ ਖੇਤ ਤਕ ਪਾਣੀ ਤੇ ਹਰ ਘਰ ਤਕ ਨਲਕੇ ਨਾਲ ਪਾਣੀ ਪਹੁੰਚਾਉਣ ਲਈ ਵਚਨਬੱਧ ਹੈ| ਮੌਜ਼ੂਦਾ ਸਰਕਾਰ ਨੇ ਹਰਿਆਣਾ ਦੇ ਆਖਰੀ ਟੇਲ ਤਕ ਪਾਣੀ ਪਹੁੰਚਾਉਣ ਦਾ ਕੰਮ ਕੀਤਾ ਹੈ| ਉਨਾਂ ਨੇ ਸਬ ਮਾਇਨਰ ਦੇ ਮੁੜ ਨਿਰਮਾਣ ਕੰਮ ਦੀ ਪਿੰਡ ਵਾਸੀਆਂ ਨੂੰ ਵੱਧਾਈ ਦਿੰਦੇ ਹੋਏ ਕਿਹਾ ਕਿ ਪਿਛਲੇ 35 ਸਾਲਾਂ ਤੋਂ ਪੰਜੋਖਰਾ ਮਾਇਨਰ ਬੰਦ ਪਈ ਸੀ| ਇੱਥੇ ਦੇ ਖੇਤਾਂ ਨੂੰ ਪਾਣੀ ਨਹੀਂ ਮਿਲਦਾ ਸੀ, ਪਾਣੀ ਦਾ ਪੱਧਰ ਹੇਠਾਂ ਚਲਾ ਗਿਆ ਸੀ, ਬਿਜਲੀ ਦੀ ਪੂਰੀ ਸਪਲਾਈ ਨਾ ਹੋਣ ਕਾਰਣ ਕਿਸਾਨਾਂ ਨੂੰ ਬਹੁਤ ਨੁਕਸਾਨ ਝਲਣਾ ਪੈਂਦਾ ਸੀ| ਮੁੱਖ ਮੰਤਰੀ ਮਨੋਹਰ ਲਾਲ ਦੇ ਅਗਵਾਈ ਹੇਠ ਉਨਾਂ ਨੇ ਸੱਭ ਤੋਂ ਪਹਿਲਾਂ ਕਰੋੜਾਂ ਰੁਪਏ ਦੀ ਲਾਗਤ ਨਾਲ ਪੰਜੋਖਰਾ ਮਾਈਨਰ ਨੂੰ ਚਾਲੂ ਕਰਵਾ ਕੇ ਆਖਰੀ ਟੇਲ ਤਕ ਪਾਣੀ ਪਹੁੰਚਾਉਣ ਦਾ ਕੰਮ ਕੀਤਾ ਅਤੇ ਹੁਣ ਇਸ ਕੜੀ ਵਿਚ ਟੁੰਡਲਾ ਤੇ ਗਰਨਾਲਾ ਸਬ ਮਾਇਨਰ ਰਾਹੀਂ ਉਨਾਂ ਵਿਚ ਪਾਇਪ ਰਾਹੀਂ ਕਿਸਾਨਾਂ ਦੇ ਖੇਤਾਂ ਤਕ ਪਾਣੀ ਪੱਜੇਗਾ, ਜਿਸ ਦਾ ਉਦਘਾਟਨ ਕੀਤਾ ਗਿਆ ਹੈ|ਸਿਹਤ ਮੰਤਰੀ ਨੇ ਇਹ ਵੀ ਦਸਿਆ ਕਿ ਇੰਨਾਂ ਪਿੰਡਾਂ ਵਿਚ ਵਿਕਾਸ ਕੰਮਾਂ ਲਈ 10 ਕਰੋੜ ਰੁਪਏ ਦੀ ਰਕਮ ਹੋਰ ਪ੍ਰਵਾਨ ਕੀਤੀ ਗਈ ਹੈ ਅਤੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਇੰਨਾਂ ਕੰਮਾਂ ਨਾਲ ਸਬੰਧਤ ਟੈਂਡਰ 10 ਦਿਨ ਦਾ ਕਰਕੇ ਜਲਦ ਤੋਂ ਜਲਦ ਇੰਨਾਂ ਕੰਮਾਂ ਨੂੰ ਵੀ ਸ਼ੁਰੂ ਕਰਨ|