ਮਜ਼ੇਦਾਰ ਹੋਵੇਗਾ ‘ਦਿਲ ਚਾਹਤਾ ਹੈ’ ਦਾ ਸੀਕੁਅਲ: ਅਕਸ਼ੈ ਖੰਨਾ
ਸੀਕੁਅਲ ਬਹੁਤ ਮਜ਼ੇਦਾਰ ਹੋਵੇਗਾ ਜਦੋਂ ਇਸ ਦੇ ਸਾਰੇ ਮੁੱਖ ਕਲਾਕਾਰ- ਆਮਿਰ ਖ਼ਾਨ, ਸੈਫ ਅਲੀ ਖ਼ਾਨ ਅਤੇ ਉਹ- 50 ਸਾਲ ਦੀ ਉਮਰ ਤੋਂ ਟੱਪ ਜਾਣਗੇ।ਦੋਸਤੀ ’ਤੇ ਆਧਾਰਿਤ ਫ਼ਰਹਾਨ ਅਖ਼ਤਰ ਦੀ ਫਿਲਮ ‘ਦਿਲ ਚਾਹਤਾ ਹੈ’ ਨੂੰ ਰਿਲੀਜ਼ ਹੋਇਆਂ 18 ਵਰ੍ਹੇ ਹੋ ਗਏ ਹਨ। ਜਦੋਂ ਇਸ ਦੇ ਕਲਾਕਾਰਾਂ ਬਾਰੇ ਪੁੱਛਿਆ ਗਿਆ ਤਾਂ ਅਕਸ਼ੈ ਨੇ ਕਿਹਾ, ‘‘ਮੈਂ ਹਮੇਸ਼ਾ ਫ਼ਰਹਾਨ ਨੂੰ ਕਹਿੰਦਾ ਸੀ ਕਿ ਤੁਸੀਂ ਉਦੋਂ ਤੱਕ ਇੰਤਜ਼ਾਰ ਕਰੋ ਜਦੋਂ ਤੱਕ ਅਸੀਂ ਸਾਰੇ 50 ਸਾਲ ਤੋਂ ਉੱਪਰ ਨਹੀਂ ਹੋ ਜਾਂਦੇ ਅਤੇ ਫਿਰ ‘ਦਿਲ ਚਾਹਤਾ ਹੈ 2’ ਬਣਾਇਓ।’’ ਉਨ੍ਹਾਂ ਅੱਗੇ ਕਿਹਾ, ‘‘ਫਿਰ ਇਹ ਮਜ਼ੇਦਾਰ ਹੋਵੇਗਾ। ਉਸ ਵਿੱਚ ਕੋਈ ਮਜ਼ਾ ਨਹੀਂ ਜੇਕਰ ਤੁਸੀਂ 10-15 ਸਾਲਾਂ ਬਾਅਦ ਸੀਕੁਅਲ ਬਣਾ ਲਵੋ। ਹੁਣ ਆਮਿਰ ਵੀ 50 ਤੋਂ ਉੱਪਰ ਹੋ ਗਿਆ ਹੈ, ਸੈਫ ਵੀ ਜਲਦੀ ਹੀ ਹੋ ਜਾਵੇਗਾ ਅਤੇ ਮੈਂ 50 ਦਾ ਹੋਣ ਵਿੱਚ ਥੋੜ੍ਹਾ ਹੋਰ ਸਮਾਂ ਲਵਾਂਗਾ ਅਤੇ ਉਸ ਤੋਂ ਬਾਅਦ ਅਸੀਂ ਦੇਖਾਂਗੇ!’