December 4, 2024
#ਭਾਰਤ

ਪਾਕਿਸਤਾਨ ਦੀ ਹਰ ਹਰਕਤ ਦਾ ਦੇਵਾਂਗੇ ਮੂੰਹ ਤੋੜ ਜਵਾਬ: ਫੌਜ ਮੁਖੀ

ਨਵੀਂ ਦਿੱਲੀ – ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਦੇ ਫੈਸਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਵਿੱਚ ਤਣਾਅ ਬਣਿਆ ਹੋਇਆ ਹੈ| ਇਸ ਦਾ ਅਸਰ ਕੰਟਰੋਲ ਰੇਖਾ (ਐਲ. ਓ. ਸੀ.) ਤੇ ਵੀ ਦੇਖਣ ਨੂੰ ਮਿਲ ਰਿਹਾ ਹੈ| ਖ਼ਬਰ ਹੈ ਇਕ ਪਾਕਿਸਤਾਨੀ ਫੌਜ ਐਲ. ਓ. ਸੀ. ਵੱਲ ਵਧ ਰਹੀ ਹੈ| ਧਾਰਾ-370 ਹਟਾਏ ਜਾਣ ਤੋਂ ਬਾਅਦ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਬਿਆਨ ਦਿੱਤਾ ਹੈ| ਉਨ੍ਹਾਂ ਕਿਹਾ ਕਿ ਅਸੀਂ ਕੰਟਰੋਲ ਰੇਖਾ ਤੇ ਪਾਕਿਸਤਾਨ ਦੀ ਹਰ ਹਰਕਤ ਦਾ ਮੂੰਹ ਤੋੜ ਜਵਾਬ ਦੇਵਾਂਗੇ| ਅਸੀਂ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਤਿਆਰ ਅਤੇ ਅਲਰਟ ਹਾਂ| ਜੰਮੂ-ਕਸ਼ਮੀਰ ਦੇ ਹਾਲਾਤ ਤੇ ਬਿਪਿਨ ਰਾਵਨ ਨੇ ਕਿਹਾ ਕਿ ਕਸ਼ਮੀਰ ਦੇ ਲੋਕਾਂ ਨਾਲ ਸਾਡੇ ਰਿਸ਼ਤੇ ਪਹਿਲਾਂ ਵਾਂਗ ਹਨ| ਕਸ਼ਮੀਰੀ ਲੋਕਾਂ ਨਾਲ ਸਾਡੀ ਗੱਲਬਾਤ ਪਹਿਲਾਂ ਵਾਂਗ ਆਮ ਹੈ| ਇੱਥੇ ਦੱਸ ਦੇਈਏ ਕਿ ਧਾਰਾ-370 ਹਟਾਏ ਜਾਣ ਤੋਂ ਬਾਅਦ ਕੇਂਦਰ ਸਰਕਾਰ ਜੰਮੂ-ਕਸ਼ਮੀਰ ਦੇ ਹਲਾਤਾਂ ਤੇ ਤਿੱਖੀ ਨਜ਼ਰ ਰੱਖ ਰਹੀ ਹੈ| ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨ. ਐਸ. ਏ.) ਅਜੀਤ ਡੋਭਾਲ ਜੰਮੂ ਵਿੱਚ ਹਨ ਅਤੇ ਉੱਥੋਂ ਦੀ ਗਰਾਊਂਡ ਰਿਪੋਰਟ ਸਰਕਾਰ ਨੂੰ ਭੇਜ ਰਹੇ ਹਨ|