20 ਹਜ਼ਾਰ ਦੌੜਾਂ ਬਣਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣੇ ਕੋਹਲੀ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਖਿਲਾਫ ਤੀਜੇ ਮੈਚ ‘ਚ ਆਪਣੇ ਕਰੀਅਰ ਦਾ 43ਵਾਂ ਵਨ-ਡੇ ਸੈਂਕੜਾ ਲਗਾਉਣ ਦੇ ਨਾਲ ਇਕ ਹੋਰ ਰਿਕਾਰਡ ਆਪਣੇ ਨਾਂ ਦਰਜ ਕਰ ਲਿਆ। ਕੋਹਲੀ ਨੇ ਆਪਣੇ ਕ੍ਰਿਕਟ ਕਰੀਅਰ ਦੇ 10 ਸਾਲਾਂ ‘ਚ 20,000 ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ।ਕੋਹਲੀ ਨੇ ਬੁੱਧਵਾਰ ਨੂੰ ਸੈਂਕੜਾ ਲਾ ਕੇ ਭਾਰਤ ਨੂੰ ਵੈਸਟਇੰਡੀਜ਼ ਖਿਲਾਫ ਤੀਜੇ ਵਨ-ਡੇ ਮੈਚ ‘ਚ ਛੇ ਵਿਕਟਾਂ ਨਾਲ ਜਿੱਤ ਦਵਾਈ ਸੀ। ਕੋਹਲੀ ਨੇ ਅਜੇਤੂ 114 ਦੌੜਾਂ ਬਣਾਈਆਂ ਅਤੇ ਭਾਰਤ ਨੇ ਡੱਕਵਰਥ-ਲੁਈਸ ਨਿਯਮ ਤਹਿਤ ਦਿੱਤਾ ਗਿਆ 255 ਦੌੜਾਂ ਦਾ ਟੀਚਾ ਦਿੱਤਾ ਗਿਆ। ਜਿਸ ਨੂੰ ਭਾਰਤੀ ਟੀਮ ਨੇ ਸਫਲਤ ਨਾਲ ਪਿੱਛਾ ਕੀਤਾ ਅਤੇ ਸੀਰੀਜ਼ 2-0 ਨਾਲ ਜਿੱਤੀ।ਇਕ ਦਸ਼ਕ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ‘ਚ ਕੋਹਲੀ ਤੋਂ ਬਾਅਦ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ (18,962) ਦਾ ਦੂਜਾ ਨੰਬਰ ਆਉਂਦਾ ਹੈ। ਦੱਖਣੀ ਅਫਰੀਕਾ ਦੇ ਸਾਬਕਾ ਆਲਰਾਊਂਡਰ ਜੈਕ ਕੈਲਿਸ 16,777 ਦੌੜਾਂ ਨਾਲ ਇਸ ਸੂਚੀ ‘ਚ ਤੀਜੇ ਨੰਬਰ ‘ਤੇ ਹਨ। ਇਸ ਤੋਂ ਬਾਅਦ ਮਹਿਲਾ ਜੈਵਰਧਨੇ (16,304), ਕੁਮਾਰ ਸੰਗਾਕਾਰਾ (15,999), ਸਚਿਨ ਤੇਂਦੁਲਕਰ (15,962), ਰਾਹੁਲ ਦ੍ਰਾਵਿਡ (15,853) ਅਤੇ ਹਾਸ਼ਿਮ ਅਮਲਾ (15,185) ਦਾ ਨੰਬਰ ਆਉਂਦਾ ਹੈ।