January 15, 2025
#ਖੇਡਾਂ

ਪ੍ਰੋ ਕਬੱਡੀ ਲੀਗ : ਜੈਪੁਰ ਦੀ ਪੁਣੇਰੀ ਪਲਟਨ ਤੇ ਜਿੱਤ

ਰੇਡਰ ਦੀਪਕ ਹੁੱਡਾ ਦੇ ਸ਼ਾਨਦਾਰ 10 ਅੰਕਾਂ ਦੀ ਬਦੌਲਤ ਜੈਪੁਰ ਪਿੰਕ ਪੈਂਥਰਸ ਨੇ ਪੁਣੇਰੀ ਪਲਟਨ ਨੂੰ ਵੀਰਵਾਰ ਨੂੰ ਪ੍ਰੋ ਕਬੱਡੀ ਲੀਗ ਦੇ ਮੁਕਾਬਲੇ ‘ਚ 33-25 ਨਾਲ ਹਰਾ ਦਿੱਤਾ। ਦੀਪਕ ਨੇ ਆਪਣੇ 10 ਅੰਕਾਂ ‘ਚੋਂ 9 ਅੰਕ 16 ਰੇਡ ਨਾਲ ਜੁਟਾਏ। ਟੀਮ ਲਈ ਵਿਸ਼ਾਲ, ਨਿਤਿਨ ਰਾਵਲ ਅਤੇ ਸੰਦੀਪ ਧੁਲ ਨੇ 4-4 ਅੰਕ ਪ੍ਰਾਪਤ ਕੀਤੇ। ਜੈਪੁਰ ਦੀ 6 ਮੈਚਾਂ ‘ਚ ਇਹ ਪੰਜਵੀਂ ਜਿੱਤ ਹੈ ਅਤੇ ਉਹ 25 ਅੰਕਾਂ ਦੇ ਨਾਲ ਅੰਕ ਸੂਚੀ ‘ਚ ਤੀਜੇ ਸਥਾਨ ‘ਤੇ ਪਹੁੰਚ ਗਈ ਹੈ। ਦੂਜੇ ਪਾਸੇ ਪੁਣੇਰੀ ਪਲਟਨ ਦੀ 7 ਮੈਚਾਂ ‘ਚੋਂ ਇਹ ਪੰਜਵੀਂ ਹਾਰ ਹੈ ਅਤੇ ਉਹ 11 ਅੰਕਾਂ ਦੇ ਨਾਲ ਅੰਕ ਸੂਚੀ ‘ਚ 12ਵੇਂ ਅਤੇ ਆਖਰੀ ਸਥਾਨ ‘ਤੇ ਹੈ। ਪੁਣੇਰੀ ਵੱਲੋਂ ਪੰਕਜ ਮੋਹਿਤੇ ਨੇ 8 ਅਤੇ ਮਨਜੀਤ ਨੇ ਪੰਜ ਅੰਕ ਪ੍ਰਾਪਤ ਕੀਤੇ। ਦੋਹਾਂ ਟੀਮਾਂ ਨੇ ਰੇਡ ਤੋਂ ਅੱਠ-ਅੱਠ ਅੰਕ ਪ੍ਰਾਪਤ ਕੀਤੇ ਜਦਕਿ ਡਿਫੈਂਸ ‘ਚ ਜੈਪੁਰ ਨੇ 13 ਅਤੇ ਪੁਣੇ ਨੇ 8 ਅੰਕ ਪ੍ਰਾਪਤ ਕੀਤੇ। ਜੈਪੁਰ ਦਾ ਡਿਫੈਂਸ ਕਾਫੀ ਮਜ਼ਬੂਤ ਰਿਹਾ ਅਤੇ ਉਸ ਨੇ ਪੁਣੇ ਦੇ ਰੇਡਰਾਂ ਨੂੰ ਕਾਬੂ ‘ਚ ਰੱਖਿਆ। ਜੈਪੁਰ ਨੂੰ ਆਲਆਊਟ ਤੋਂ ਚਾਰ ਅੰਕ ਵੀ ਮਿਲੇ।