ਕੈਪਟਨ ਅਮਰਿੰਦਰ ਸਿੰਘ ਵੱਲੋਂ 21 ਉੱਘੀਆਂ ਸ਼ਖ਼ਸੀਅਤਾਂ ਸਟੇਟ ਐਵਾਰਡ ਨਾਲ ਸਨਮਾਨਿਤ
9 ਪੁਲਿਸ ਅਧਿਕਾਰੀਆਂ ਨੂੰ ਵੀ ਮੁੱਖ ਮੰਤਰੀ ਪੁਲਿਸ ਐਵਾਰਡ ਨਾਲ ਸਨਮਾਨਿਤ ਕੀਤਾ
ਜਲੰਧਰ – 73ਵੇਂ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ 21 ਉਘੀਆਂ ਸ਼ਖ਼ਸੀਅਤਾਂ ਨੂੰ ਰਾਜ ਪੁਰਸਕਾਰ ਨਾਲ ਸਨਮਾਨਤ ਕਰਨ ਤੋਂ ਇਲਾਵਾ ਨੌ ਪੁਲਿਸ ਅਧਿਕਾਰੀਆਂ ਨੂੰ ਉਨਾਂ ਦੀਆਂ ਵਿਸ਼ੇਸ਼ ਸੇਵਾਵਾਂ ਵਜੋਂ ਮੁੱਖ ਮੰਤਰੀ ਪੁਲਿਸ ਮੈਡਲ ਪ੍ਰਦਾਨ ਕੀਤਾ ਗਿਆ।ਇਨਾਂ ਸਟੇਟ ਐਵਾਰਡੀਆਂ ਵਿਚ ਸਮਾਜਿਕ ਤੌਰ ’ਤੇ ਸਰਗਰਮ ਹਸਤੀਆਂ, ਕਲਾਕਾਰ, ਸਾਹਿਤਕਾਰ, ਕਵੀ, ਪ੍ਰਗਤੀਸ਼ੀਲ ਕਿਸਾਨ, ਵਾਤਾਵਰਣ ਪ੍ਰੇਮੀ ਅਤੇ ਸਰਕਾਰੀ ਕਰਮਚਾਰੀਆਂ ਤੋਂ ਇਲਾਵਾ ਇੱਕ ਕੈਂਸਰ ਸਪੈਸ਼ਲਿਸਟ ਵੀ ਸ਼ਾਮਲ ਹੈ ਜਿਨਾਂ ਨੇ ਵਡੇਰੇ ਜਨਤਕ ਹਿੱਤਾਂ ਵਿਚ ਆਪੋ ਆਪਣੇ ਖੇਤਰਾਂ ਵਿਚ ਸ਼ਾਨਦਾਰ ਯੋਗਦਾਨ ਪਾਇਆ।ਮੁੱਖ ਮੰਤਰੀ ਨੇ ਸਟੇਟ ਐਵਾਰਡੀਆਂ ਨੂੰ ਸਰਟੀਫਿਕੇਟ ਅਤੇ ਨਗਦ ਇਨਾਮ ਨਾਲ ਸਨਮਾਨਤ ਕੀਤਾ। ਇਨਾਂ ਸਨਮਾਨਤ ਸ਼ਖ਼ਸੀਅਤਾਂ ਵਿਚ ਜ਼ਿਲਾ ਮੋਗਾ ਦੇ ਪਿੰਡੇ ਦੁੱਨੇਕੇ ਦੇ ਡਾਕਟਰ ਕੁਲਵੰਤ ਸਿੰਘ ਧਾਲੀਵਾਲ, ਪਟਿਆਲਾ ਤੋਂ ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਬਿਸ਼ਨ ਦਾਸ, ‘ਮੁੰਡੇ ਅਹਿਮਦਗੜ ਦੇ ਵੈਲਫੇਅਰ ਕਲੱਬ’ ਦੇ ਪ੍ਰਧਾਨ ਰਾਕੇਸ਼ ਕੁਮਾਰ ਗਰਗ, ਪਠਾਨਕੋਟ ਜ਼ਿਲੇ ਦੇ ਪਿੰਡ ਕਾਨਪੁਰ ਤੋਂ ਅਮਨਦੀਪ ਸਿੰਘ, ਮਾਨਸਾ ਤੋਂ ਤਰਸੇਮ ਚੰਦ ਸੇਮੀ, ਜਲੰਧਰ ਤੋਂ ਪੰਡਤ ਮਨੂ ਸੀਨ, ਰੋਪੜ ਜ਼ਿਲੇ ਦੇ ਪਿੰਡ ਸੰਧੂਆਂ ਤੋਂ ਜਿੰਦਰ ਸਿੰਘ, ਪਟਿਆਲਾ ਤੋਂ ਹਰਸ਼ ਕੁਮਾਰ ਹਰਸ਼, ਰਾਜਪੁਰਾ ਤੋਂ ਅਭਿਸ਼ੇਕ ਕੁਮਾਰ ਚੌਹਾਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੰਪਿੳੂਟਰ ਮਾਹਿਰ ਡਾ. ਵਿਸ਼ਾਲ ਗੋਇਲ, ਪੰਜਾਬੀ ਲੇਖਕ ਗੁਰਮੀਤ ਸਿੰਘ ਸਿੰਘਲ, ਲੁਧਿਆਣਾ ਤੋਂ ਕੈਂਸਰ ਸੁਪਰ ਸਪੈਸ਼ਲਿਸਟ ਡਾ. ਦਵਿੰਦਰ ਸਿੰਘ ਸੰਧੂ, ਜਲੰਧਰ ਤੋਂ ਰਾਜੇਸ਼ ਕੁਮਾਰ ਭਗਤ, ਖਡੂਰ ਸਾਹਿਬ ਦੇ ਬਾਬਾ ਸੇਵਾ ਸਿੰਘ ਜੀ, ਪਠਾਨਕੋਟ ਤੋਂ ਸਮੀਰ ਸ਼ਾਰਧਾ, ਨਵਾਂਸ਼ਹਿਰ ਤੋਂ ਲਲਿਤ ਮੋਹਨ ਪਾਠਕ, ਅੰਮਿ੍ਰਤਸਰ ਤੋਂ ਗੁਣਬੀਰ ਸਿੰਘ ਅਤੇ ਪਟਿਆਲਾ ਤੋਂ ਵੈਟਰਨਰੀ ਇੰਸਪੈਕਟਰ ਅਮਨਦੀਪ ਸਿੰਘ ਸ਼ਾਮਲ ਹਨ।ਇਸੇ ਤਰਾਂ ਹੋਰ ਸਟੇਟ ਐਵਾਰਡੀਆਂ ਵਿਚ ਜਲੰਧਰ ਜ਼ਿਲੇ ਦੇ ਪਿੰਡ ਹਰੀਪੁਰ ਦੀ ਸਰਪੰਚ ਸੀਤਾ ਰਾਣੀ, ਫਤਹਿਗੜ ਸਾਹਿਬ ਤੋਂ ਹਰਪ੍ਰੀਤ ਸਿੰਘ ਢਿੱਲੋਂ ਅਤੇ ਮੋਹਾਲੀ ਦੇ ਪਿੰਡ ਨਵਾਂਗਾਉਂ ਤੋਂ ਕੁਲਦੀਪ ਸਿੰਘ ਸ਼ਾਮਲ ਹਨ। ਮੁੱਖ ਮੰਤਰੀ ਨੇ ਨੌ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਉਨਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਮੁੱਖ ਮੰਤਰੀ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ। ਸਨਮਾਨਤ ਹੋਣ ਵਾਲਿਆਂ ਵਿਚ ਵਿਜੀਲੈਂਸ ਬਿਊਰੋ ਮੋਹਾਲੀ ਦੇ ਜਾਇੰਟ ਡਾਇਰੈਕਟਰ ਪਰਮਜੀਤ ਸਿੰਘ ਗੋਰਾਇਆ, ਜਲੰਧਰ ਰੇਂਜ ਦੇ ਵਿਜੀਲੈਂਸ ਬਿਊਰੋ ਦੇ ਐਸ.ਐਸ.ਪੀ ਦਿਲਜਿੰਦਰ ਸਿੰਘ ਢਿੱਲੋਂ, ਐਸਿਸਟੈਂਟ ਇੰਸਪੈਕਟਰ ਜਨਰਲ ਪੁਲਿਸ ਇਲੈਕਸ਼ਨ ਸੈਲ ਹਰਬੀਰ ਸਿੰਘ, ਪਟਿਆਲਾ ਤੋਂ ਸੀਨੀਅਰ ਸੁਪਰਡੰਟ ਆਫ ਪੁਲਿਸ ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ, ਇਲੈਕਸ਼ਨ ਸੈਲ ਦੇ ਡੀ.ਐਸ.ਪੀ ਅਮਰੋਜ਼ ਸਿੰਘ, ਪੰਜਾਬ ਪੁਲਿਸ ਅਕੈਡਮੀ ਫਿਲੌਰ ਦੇ ਡੀ.ਐਸ.ਪੀ ਸੇਵਕ ਸਿੰਘ, ਪੁਲਿਸ ਥਾਣਾ ਦਾਖਾ ਦੇ ਮੁਖੀ ਇੰਸਪੈਕਟਰ ਜਗਦੀਸ਼ ਕੁਮਾਰ, ਪੁਲਿਸ ਥਾਣਾ ਮੁਲਾਂਪੁਰ (ਮੋਹਾਲੀ) ਦੇ ਮੁਖੀ ਇੰਸਪੈਕਟਰ ਭਗਵਾਨ ਸਿੰਘ ਅਤੇ ਜਲੰਧਰ ਦਿਹਾਤੀ ਵਿਚ ਤਾਇਨਾਤ ਇੰਸਪੈਕਟਰ ਕਰਨੈਲ ਸਿੰਘ ਸ਼ਾਮਲ ਹਨ।