January 18, 2025
#ਖੇਡਾਂ

ਪਹਿਲਵਾਨ ਦੀਪਕ ਪੂਨੀਆ ਜੂਨੀਅਰ ਵਿਸ਼ਵ ਚੈਂਪੀਅਨ ਬਣਿਆ

ਭਾਰਤ ਦਾ ਦੀਪਕ ਪੂਨੀਆ ਐਸਤੋਨੀਆ ਦੇ ਸ਼ਹਿਰ ਟਾਲਿਨ ਵਿੱਚ ਅੱਜ ਰੂਸੀ ਪਹਿਲਵਾਨ ਐਲਿਕ ਸ਼ੇਬਜ਼ੁਖੋਵ ਖ਼ਿਲਾਫ਼ ਜਿੱਤ ਦਰਜ ਕਰਦਿਆਂ ਜੂਨੀਅਰ ਵਰਗ ਵਿੱੱਚ ਵਿਸ਼ਵ ਚੈਂਪੀਅਨ ਬਣ ਗਿਆ ਹੈ। ਉਸ ਨੇ 18 ਸਾਲਾਂ ਮਗਰੋਂ ਭਾਰਤ ਦਾ ਪਹਿਲਾ ਜੂਨੀਅਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ।ਪੁਰਸ਼ਾਂ ਦੇ 86 ਕਿਲੋ ਭਾਰ ਵਰਗ ਦੇ ਫ੍ਰੀਸਟਾਈਲ ਮੁਕਾਬਲੇ ਵਿੱਚ ਘੋਲ 2-2 ਨਾਲ ਬਰਾਬਰ ਰਹਿਣ ਮਗਰੋਂ ਦੀਪਕ ਨੂੰ ਆਖ਼ਰੀ ਪੁਆਇੰਟ ਹਾਸਲ ਕਰਨ ਕਰਕੇ ਚੈਂਪੀਅਨ ਐਲਾਨ ਦਿੱਤਾ ਗਿਆ। ਇਸ ਤੋਂ ਪਹਿਲਾਂ ਸਾਲ 2001 ਵਿੱਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਭਾਰਤ ਲਈ ਰਮੇਸ਼ ਕੁਮਾਰ (69 ਕਿਲੋ) ਤੇ ਪਲਵਿੰਦਰ ਸਿੰਘ ਚੀਮਾ ਨੇ ਸੋਨ ਤਗ਼ਮੇ ਜਿੱਤੇ ਸਨ।