ਸਲਾਮਤੀ ਕੌਂਸਲ ਕੋਲ ਪਹੁੰਚ ਕਰਾਂਗੇ: ਅਲਵੀ
ਇਸਲਾਮਾਬਾਦ – ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਅੱਜ ਕਿਹਾ ਕਿ ‘ਕਸ਼ਮੀਰੀ ਤੇ ਪਾਕਿਸਤਾਨੀ ਇਕ ਹਨ’। ਉਨ੍ਹਾਂ ਕਿਹਾ ਕਿ ਪਾਕਿ ਹਮੇਸ਼ਾ ਕਸ਼ਮੀਰੀਆਂ ਦੇ ਹੱਕ ’ਚ ਖੜ੍ਹੇਗਾ। ਪਾਕਿ ਦੇ 73ਵੇਂ ਆਜ਼ਾਦੀ ਦਿਹਾੜੇ ਮੌਕੇ ਇੱਥੇ ਮੁੱਖ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਪਾਕਿਸਤਾਨ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਉਣ ਖ਼ਿਲਾਫ਼ ਸਲਾਮਤੀ ਕੌਂਸਲ ਕੋਲ ਪਹੁੰਚ ਕਰੇਗਾ।