ਸੂਬਾ ਸਰਕਾਰ ਨੇ ਸਮਾਜ ਦੇ ਸਾਰੇ ਵਰਗਾਂ ਦੇ ਹਿੱਤਾਂ ਦੇ ਕੰਮ ਕੀਤੇ ਹਨ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਆਪਣੇ ਮਜਬੂਤ ਸੰਗਠਨ ਅਤੇ ਸਰਕਾਰ ਦੀ ਉਪਲੱਬਧੀਆਂ ਦੇ ਆਧਾਰ ‘ਤੇ ਵਿਧਾਨ ਸਭਾ ਚੋਣ ਮੈਦਾਨ ਵਿਚ ਉਤਰੇਗੀ| ਮੁੱਖ ਮੰਤਰੀ ਅੱਜ ਰੋਹਤਕ ਵਿਚ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ| ਉਨਾਂ ਕਿਹਾ ਕਿ ਸਰਕਾਰ ਨੇ ਆਪਣੇ ਹੁਣ ਤਕ ਦੇ ਸਮੇਂ ਵਿਚ ਸਮਾਜ ਦੇ ਸਾਰੇ ਵਰਗਾਂ ਦੇ ਹਿੱਤਾਂ ਦੇ ਕੰਮ ਕੀਤੇ ਹਨ ਅਤੇ ਯਤਨ ਰਿਹਾ ਹੈ ਕਿ ਕਮਜੋਰ ਤੇ ਗਰੀਬ ਵਰਗ ਦੇ ਲੋਕਾਂ ਤਕ ਸਰਕਾਰ ਦੀ ਲੋਕ ਭਲਾਈ ਯੋਜਨਾਵਾਂ ਦੇ ਲਾਭ ਪਹੁੰਚਾਇਆ ਜਾ ਸਕੇ| ਆਮ ਜਨਤਾ ਦੀ ਇਕ-ਇਕ ਸਮੱਸਿਆ ਦਾ ਹੱਲ ਕਰਨਾ ਸਰਕਾਰ ਦੇ ਮੁੱਢਲੇ ਕੰਮਾਂ ਵਿਚ ਸ਼ਾਮਿਲ ਹਨ| ਇਕ ਸੁਆਲ ਦੇ ਜਵਾਬ ਵਿਚ ਉਨਾਂ ਕਿਹਾ ਕਿ ਭਾਜਪਾ ਮਜਬੂਤੀ ਨਾਲ ਵਿਧਾਨ ਸਭਾ ਦੀ ਚੋਣ ਲੜੇਗੀ| ਮੁੱਖ ਮੰਤਰੀ ਨੇ ਕਿਹਾ ਕਿ ਲੋਕਤੰਤਰ ਵਿਚ ਚੋਣ ਹਮੇਸ਼ਾ ਪਾਰਟੀਆਂ ਵਿਚਕਾਰ ਲੜਿਆ ਜਾਂਦਾ ਹੈ ਜਿਸ ਵਿਚ ਕਿਸੇ ਪਾਰਟੀ ਦੀ ਕਮਜੋਰੀ ਜਾਂ ਕਿਸੇ ਪਾਰਟੀ ਦੀ ਚੰਗਾਈ ਵੇਖੀ ਜਾਂਦੀ ਹੈ ਅਤੇ ਚੋਣ ਨਤੀਜੇ ਇਸ ਸਾਰੀਆਂ ਗੱਲਾਂ ਨੂੰ ਮਿਲਾਕੇ ਆਉਂਦਾ ਹੈ| ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜਾਦੀ ਦਿਵਸ ਦੇ ਮੌਕੇ ‘ਤੇ ਦੇਸ਼ ਤੇ ਲੋਕਾਂ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ਨੂੰ ਜਨਤਾ ਸਾਹਮਣੇ ਰੱਖਿਆ| ਪਾਣੀ ਸੰਕਟ, ਵੱਧੀ ਆਬਾਦੀ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੀ ਚਿੰਤਾ ਜਾਇਜ ਹੈ| ਇੰਨਾਂ ਸਾਰੀਆਂ ਮੁੱਦਿਆਂ ਨੂੰ ਜਨਤਾ ਦੀ ਹਿੱਸੇਦਾਰੀ ਨਾਲ ਹਾਂ-ਪੱਖੀ ਦਿਸ਼ਾ ਵੱਲ ਲੈ ਜਾਇਆ ਜਾ ਸਕਦਾ ਹੈ| ਪੱਤਰਕਾਰਾਂ ਵੱਲੋਂ ਆਰਥਿਕ ਮੰਦੀ ਅਤੇ ਆਟੋਮੋਬਾਇਲ ਕਮਰਚਾਰੀਆਂ ਦੀ ਛੰਟਨੀ ਬਾਰੇ ਪੁੱਛੇ ਸੁਆਲ ਦੇ ਜਵਾਬ ਵਿਚ ਕਿਹਾ ਕਿ ਆਟੋਮੋਬਾਇਲ ਇੰਡਸਟਰੀ ਦਾ ਇਤਿਹਾਸ ਰਿਹਾ ਹੈ ਕਿ ਚਾਰ-ਪੰਜ ਸਾਲ ਬਾਅਦ ਇਸ ਵਿਚ ਮੰਦੀ ਦਾ ਦੌਰਾ ਆਉਂਦਾ ਰਿਹਾ ਹੈ ਜਿਵੇ. 2013-14 ਵਿਚ ਆਇਆ ਸੀ| ਅਜੇ ਫਿਰ ਤੋਂ ਉਹੀ ਦੌਰ ਹੈ, ਲੇਕਿਨ ਇਹ ਸਥਾਈ ਨਹੀਂ ਹੈ ਅਤੇ ਇਸ ਦੇ ਕਈ ਕਾਰਣ ਹੁੰਦੇ ਹਨ| ਕਈ ਵਾਰ ਉਪਲੱਬਧਤਾ ਵੱਧ ਅਤੇ ਮੰਗ ਘੱਟ ਹੁੰਦੀ ਹੈ, ਤਾਂ ਮੰਦੀ ਦਾ ਦੌਰ ਆਉਂਦਾ ਹੈ ਅਤੇ ਜਦ ਮੰਗ ਵੱਧ ਅਤੇ ਉਪਲੱਬਧਤਾ ਘੱਟ ਹੁੰਦੀ ਹੈ ਇੰਡਸਟਰੀ ਅੱਗੇ ਵੱਧਦੀ ਹੈ| ਫਿਲਹਾਲ ਹਰਿਆਣਾ ਨੇ ਰੋਡ ਟੈਕਸ ਦੀ ਨੀਤੀ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ, ਲੇਕਿਨ ਕਈ ਸੂਬਿਆਂ ਵੱਲੋਂ ਗੱਡੀਆਂ ‘ਤੇ ਰੋਡ ਟੈਕਸ ਤੇ ਹੋਰ ਤਰਾਂ ਦੇ ਜੋ ਬਦਲਾਅ ਕੀਤੇ ਹਨ ਜਿਸ ਕਾਰਣ ਟੈਕਸਾਂ ਵਿਚ ਵੀ ਫ਼ਰਕ ਆਇਆ ਹੈ, ਉਹ ਵੀ ਇਸ ਨੂੰ ਪ੍ਰਭਾਵਿਤ ਕਰਦੇ ਹਨ| ਮੰਦੀ ਦਾ ਮਾਮਲਾ ਬਹੁਤ ਵੱਡਾ ਨਹੀਂ ਹੈ ਅਤੇ ਇਸ ‘ਤੇ ਵਿਚਾਰ ਕਰਦੇ ਹੋਏ ਜੇਕਰ ਵਿਚ ਰਾਹਤ ਮਿਲ ਸਕਦੀ ਹੈ ਉਸ ‘ਤੇ ਕੰਮ ਕੀਤਾ ਜਾਵੇਗਾ ਅਤੇ ਇਹ ਮੰਦੀ ਘੱਟ ਹੋ ਜਾਵੇਗੀ| ਕਿਸਾਨਾਂ ਦੀ ਕਣਕ ਦੀ ਫਸਲ ਜਲਣ ‘ਤੇ ਮੁਆਵਜੇ ਦੇ ਸਬੰਧ ਵਿਚ ਉਨਾਂ ਕਿਹਾ ਕਿ ਸਰਕਾਰੀ ਦੀ ਨੀਤੀ ਅਨੁਸਾਰ ਪ੍ਰਭਾਵਿਤ ਕਿਸਾਨਾਂ ਦੀ ਮਦਦ ਕੀਤੀ ਜਾਵੇਗੀ| ਉਨਾਂ ਨੇ ਜਨ ਆਸ਼ੀਰਵਾਦ ਯਾਤਰਾ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ 18 ਅਗਸਤ ਤੋਂ ਇਹ ਯਾਤਰਾ ਸ਼ੁਰੂ ਹੋਣ ਵਾਲੀ ਹੈ ਅਤੇ 8 ਸਤੰਬਰ ਨੂੰ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੋਹਤਕ ਪੁੱਜ ਕੇ ਇਸ ਦਾ ਸਮਾਪਨ ਕਰਨਗੇ|