ਹਰਿਆਣਾ ਦੇ ਮੁੱਖ ਮੰਤਰੀ 20 ਅਗਸਤ ਨੂੰ ਭਗਵਦ ਗੀਤਾ ਦੇ ਮਲਟੀਸੇਂਸਰੀ ਸ਼ੋਅ ਦਾ ਉਦਘਾਟਨ ਕਰਨਗੇ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ 20 ਅਗਸਤ ਨੂੰ ਜੋਤੀਸਰ ਵਿਚ ਭਗਵਦ ਗੀਤਾ ਦੇ ਹਿੱਸੇ ਨੂੰ ਦਰਸਾਉਣ ਵਾਲੇ ਮਲਟੀਸੇਂਸਰੀ ਸ਼ੋਅ ਦਾ ਉਦਘਾਟਨ ਕਰਨਗੇ| ਇਸ ਅਨੋਖੇ ਸ਼ੋਅ ਵਿਚ ਗੀਤਾ ਦੇ ਅਸਲ ਸਿਧਾਂਤਾਂ ਨੂੰ ਜੀਵੰਤ ਕਰਨ ਲਈ ਫਿਲਮ, ਪ੍ਰਕਾਸ਼, ਆਵਾਜ ਅਤੇ ਪਾਣੀ ਦੇ ਸੁਮੇਲ ਦੀ ਵਰਤੋਂ ਕੀਤੀ ਗਈ ਹੈ| ਇਹ ਸ਼ੋਅ ਲੋਕਾਂ ਨੂੰ ਇਸ ਅਟੱਲ ਸਚਾਈ ਨੂੰ ਸਮਝਣ ਅਤੇ ਆਤਮਸਾਤ ਕਰਨ ਲਈ ਪ੍ਰੇਰਿਤ ਕਰੇਗਾ| ਵਰਣਨਯੋਗ ਹੈ ਕਿ ਬਰਗਦ ਦਾ ਦਰੱਖਤ ਸਦੀਆਂ ਤੋਂ ਕਰੋੜਾਂ ਲੋਕਾਂ ਲਈ ਸ਼ਰਧਾ ਦਾ ਕੇਂਦਰ ਰਿਹਾ ਹੈ| ਇੱਥੇ ਭਗਵਾਨ ਸ੍ਰੀਕ੍ਰਿਸ਼ਣ ਨੇ ਮਹਾਭਾਰਤ ਨੇ ਯੁੱਧ ਤੋਂ ਪਹਿਲਾਂ ਅਰਜੁਨ ਨੂੰ ਭਗਵਦ ਗੀਤਾ ਦਾ ਗਿਆਨ ਦਿੱਤਾ ਸੀ|ਹਰਿਆਣਾ ਸਰਕਾਰੀ ਸ੍ਰੀਭਗਮਦ ਗੀਤਾ ਦੇ ਪਵਿੱਤਰ ਸੰਦੇਸ਼ ਦਾ ਪੂਰੀ ਦੁਨਿਆ ਵਿਚ ਪ੍ਰਚਾਰ ਕਰਨ ਲਈ ਯਤਨਸ਼ੀਲ ਹੈ ਅਤੇ ਇਸ ਕੜੀ ਵਿਚ ਪਿਛਲੇ ਕਈ ਸਾਲਾਂ ਤੋਂ ਕੁਰੂਕਸ਼ੇਤਰ ਵਿਚ ਹਰ ਸਾਲ ਕੌਮਾਂਤਰੀ ਗੀਤਾ ਮਹੋਸਤਵ ਦਾ ਆਯੋਜਨ ਵਿਆਪਕ ਪੱਧਰ ‘ਤੇ ਕੀਤਾ ਜਾ ਰਿਹਾ ਹੈ| ਇੰਨਾਂ ਮਹੋਸਤਵ ਵਿਚ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਸਾਬਕਾ ਵਿਦੇਸ਼ ਮੰਤਰੀ ਸਵਰਗੀ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਵੀ ਸ਼ਿਰਕਤ ਕੀਤੀ ਸੀ| ਅਜੇ ਹਾਲ ਹੀ ਵਿਚ ਲੰਦਨ ਵਿਚ ਗੀਤਾ ਜੈਯੰਤੀ ਦਾ ਆਯੋਜਨ ਕੀਤਾ ਗਿਆ ਅਤੇ ਇਸ ਤਰਾਂ, ਫਰਵਰੀ, 2019 ਵਿਚ ਵੀ ਮਾਰੀਸ਼ਸ ਵਿਚ ਗੀਤਾ ਜੈਯੰਤੀ ਦਾ ਆਯੋਜਨ ਕੀਤਾ ਗਿਆ ਸੀ|