ਭਾਰਤ ਦੇ ਟਾਕਰੇ ਲਈ ਵੈਸਟ ਇੰਡੀਜ਼ ਬੱਲੇਬਾਜ਼ਾਂ ਨੂੰ ਤਿਆਰ ਕਰੇਗਾ ਲਾਰਾ
ਬਰਾਇਨ ਲਾਰਾ ਅਤੇ ਰਾਮਨਰੇਸ਼ ਸਰਵਨ ਭਾਰਤ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਲੜੀ ਲਈ ਵੈਸਟ ਇੰਡੀਜ਼ ਬੱਲੇਬਾਜ਼ ਨੂੰ ਤਿਆਰ ਕਰਨਗੇ। ਸਦਾਬਹਾਰ ਮਹਾਨ ਬੱਲੇਬਾਜ਼ਾਂ ਵਿੱਚੋਂ ਇੱਕ ਲਾਰਾ ਅਤੇ ਆਪਣੇ ਜ਼ਮਾਨੇ ਦੇ ਸ਼ਾਨਦਾਰ ਬੱਲੇਬਾਜ਼ਾਂ ਵਿੱਚ ਸ਼ੁਮਾਰ ਸਰਵਨ ਭਾਰਤ ਖ਼ਿਲਾਫ਼ ਐਂਟੀਗਾ ਵਿੱਚ ਹੋਣ ਵਾਲੇ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਲਗਣ ਵਾਲੇ ਕੈਂਪ ਵਿੱਚ ਬੱਲੇਬਾਜ਼ਾਂ ਨੂੰ ਗੁਰ ਦੱਸਣਗੇ। ਵੈਸਟ ਇੰਡੀਜ਼ ਅਤੇ ਭਾਰਤ ਵਿਚਾਲੇ ਦੋ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ 22 ਤੋਂ 26 ਅਗਸਤ ਦੌਰਾਨ ਐਂਟੀਗਾ ਦੇ ਨਾਰਥ ਸਾਊਂਡ ਵਿੱਚ ਸਰ ਵਿਵਿਅਨ ਰਿਚਰਡਜ਼ ਕ੍ਰਿਕਟ ਗਰਾਊਂਡ ਵਿੱਚ ਖੇਡਿਆ ਜਾਵੇਗਾ।