January 22, 2025
#ਖੇਡਾਂ

ਯੂ ਮੁੰਬਾ ਨੇ ਰੋਮਾਂਚਕ ਮੁਕਾਬਲੇ ਚ ਪਟਨਾ ਨੂੰ ਹਰਾਇਆ

ਰੋਹਿਤ ਬਲਿਆਨ ਨੇ ਆਖਰੀ ਮਿੰਟ ‘ਚ ਕੀਤੇ ਗਏ ਸੁਪਰ ਰੇਡ ਦੇ ਦਮ ‘ਤੇ ਯੂ ਮੁੰਬਾ ਨੇ ਸ਼ੁੱਕਰਵਾਰ ਨੂੰ ਪ੍ਰੋ ਕਬੱਡੀ ਲੀਗ (ਪੀ. ਕੇ. ਐੱਲ.) ਦੇ 7ਵੇਂ ਸੈਸ਼ਨ ਦੇ ਮਹੱਤਵਪੂਰਨ ਮੁਕਾਬਲੇ ‘ਚ ਤਿੰਨ ਵਾਰ ਦੀ ਚੈਂਪੀਅਨ ਪਟਨਾ ਪਾਈਰੇਟਸ ਨੂੰ 34-30 ਨਾਲ ਹਰਾਇਆ। ਦੋਵਾਂ ਸਾਬਕਾ ਚੈਂਪੀਅਨਾਂ ਨੇ ਆਪਣੇ ਪਿਛਲੇ ਸਾਲ ਮੈਚਾਂ ‘ਚ ਜਿੱਤ ਦੀ ਤੁਲਨਾ ‘ਚ ਜ਼ਿਆਦਾ ਹਾਰ ਦਾ ਸਾਹਮਣਾ ਕੀਤਾ ਹੈ ਪਰ ਮੁੰਬਾ ਨੂੰ ਸ਼ਾਨਦਾਰ ਰਣਨੀਤੀ ਦਾ ਫਾਇਦਾ ਮਿਲਿਆ ਤੇ ਉਹ ਪਟਨਾ ਨੂੰ ਹਰਾਉਣ ‘ਚ ਕਾਮਯਾਬ ਰਿਹਾ।ਬਲਿਆਨ ਮੈਚ ਦੇ ਟੋਪ ਸਕੋਰਰ ਰਹੇ। ਉਨ੍ਹਾਂ ਨੇ ਰੇਡ ਨਾਲ 9 ਅੰਕ ਹਾਸਲ ਕੀਤੇ। ਬਲਿਆਨ ਨੂੰ ਅਤੁਲ ਐੱਮ. ਐੱਸ. ਦਾ ਵਧੀਆ ਸਾਥ ਮਿਲਿਆ, ਜਿਨ੍ਹਾਂ ਨੇ ਅੱਠ ਅੰਕ ਹਾਸਲ ਕੀਤੇ। ਪਟਨਾ ਦੇ ਸਟਾਰ ਖਿਡਾਰੀ ਪ੍ਰਦੀਪ ਨਰਵਾਲ ਤੇ ਮੁਹੰਮਦ ਨੇ 6-6 ਅੰਕ ਹਾਸਲ ਕੀਤੇ ਪਰ ਇਹ ਟੀਮ ਦੇ ਲਈ ਵਧੀਆ ਸਾਬਤ ਨਹੀਂ ਹੋਏ। ਯੂ ਮੁੰਬਾ ਦੀ ਟੀਮ ਪਹਿਲੇ ਹਾਫ ‘ਚ 22-9 ਦੀ ਵੱਡੀ ਬੜ੍ਹਤ ਹਾਸਲ ਕਰ ਲਈ ਸੀ ਪਰ ਪਟਨਾ ਨੇ ਦੂਜੇ ਹਾਫ ‘ਚ ਪਲਟਵਾਰ ਕੀਤਾ। ਪਟਨਾ ਪਾਈਰੇਟਸ 39 ਵੇਂ ਮਿੰਟ ‘ਚ ਟੀਮ ਯੂ ਮੁੰਬਾ ਤੋਂ ਇਕ ਅੰਕ (31-30) ਪਿੱਛੇ ਸੀ। ਇਸ ਤੋਂ ਬਾਅਦ ਬਲਿਆਨ ਦੇ ਸੁਪਰ ਰੇਡ ਨੇ ਮੁੰਬਈ ਟੀਮ ਦੀ ਜਿੱਤ ਪੱਕੀ ਕਰ ਦਿੱਤੀ।