December 8, 2024
#ਖੇਡਾਂ

ਕੋਹਲੀ ਦੇ ਪਸੰਦੀਦਾ ਰਵੀ ਸ਼ਾਸਤਰੀ ਦੁਬਾਰਾ ਬਣੇ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ

ਕਪਿਲ ਦੇਵ ਦੀ ਅਗੁਵਾਈ ਵਾਲੀ ਕ੍ਰਿਕਟ ਸਲਾਹਕਾਰ ਕਮੇਟੀ ਨੇ ਰਵੀ ਸ਼ਾਸਤਰੀ ਨੂੰ ਟੀਮ ਇੰਡੀਆ ਦੇ ਮੁੱਖ ਕੋਚ ਅਹੁੱਦੇ ਲਈ ਦੁਬਾਰਾ ਚੁੱਣ ਲਿਆ ਹੈ। ਸ਼ਾਸਤਰੀ ਹੁਣ 2021 ਤੱਕ ਮੁੱਖ ਕੋਚ ਦੇ ਅਹੁੱਦੇ ‘ਤੇ ਰਹਿਣਗੇ। ਬੀ. ਸੀ. ਸੀ. ਆਈ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਕਿ ਸ਼ਾਸਤਰੀ ਨੂੰ ਉਨ੍ਹਾਂ ਦੇ ਜ਼ਿਆਦਾ ਅਨੁਭਵ ਦਾ ਫਾਇਦਾ ਮਿਲਿਆ। ਉਂਝ ਮੁੱਖ ਕੋਚ ਦੀ ਦੌੜ ‘ਚ ਉਨ੍ਹਾਂ ਨੂੰ ਮਾਇਕ ਹੇਸਨ ਅਤੇ ਟਾਮ ਮੂਡੀ ਨੇ ਕੜੀ ਟੱਕਰ ਦਿੱਤੀ।ਕਪਤਾਨ ਵਿਰਾਟ ਕੋਹਲੀ ਨੇ ਖੁੱਲ ਕੇ ਸ਼ਾਸਤਰੀ ਨੂੰ ਦੁਬਾਰਾ ਕੋਚ ਬਣਾਏ ਜਾਣ ਦੀ ਵਕਾਲਤ ਕੀਤੀ ਸੀ। ਉਨ੍ਹਾਂ ਨੇ ਵੈਸਟਇੰਡੀਜ ਦੌਰੇ ‘ਤੇ ਜਾਣ ਤੋਂ ਪਹਿਲਾਂ ਪ੍ਰੈਸ ਕਾਨਫਰੰਸ ‘ਚ ਕਿਹਾ ਸੀ ਕਿ ਜੇਕਰ ਸ਼ਾਸਤਰੀ ਦੁਬਾਰਾ ਕੋਚ ਬਣਦੇ ਹਨ ਤਾਂ ਉਨ੍ਹਾਂ ਨੂੰ ਖੁਸ਼ੀ ਹੋਵੇਗੀ। ਇਸ ਤੋਂ ਇਲਾਵਾ ਅਗਲੇ ਦੋ ਸਾਲਾਂ ‘ਚ ਭਾਰਤੀ ਟੀਮ ਨੂੰ ਲਗਾਤਾਰ ਦੋ ਵਰਲਡ ਟੀ20 ‘ਚ ਭਾਗ ਲੈਣਾ ਹੈ ਅਜਿਹੇ ‘ਚ ਸ਼ਾਸਤਰੀ ਨੂੰ ਬਣਾਏ ਰੱਖ ਸੀ. ਏ. ਸੀ.ਨੇ ਟੀਮ ਦੇ ਨਾਲ ਜ਼ਿਆਦਾ ਛੇੜਛਾੜ ਨਾ ਕਰਨ ਦਾ ਫੈਸਲਾ ਕੀਤਾ ਹੈ।