ਇਮਰਾਨ ਖ਼ਾਨ ਵੱਲੋਂ ਸਲਾਮਤੀ ਕੌਂਸਲ ਦੀ ਮੀਟਿੰਗ ਦਾ ਸਵਾਗਤ
ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵੱਲੋਂ ਕਸ਼ਮੀਰ ਮਸਲੇ ਬਾਰੇ ਕੀਤੀ ਬੰਦ ਕਮਰਾ ਮੀਟਿੰਗ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ਦਾ ਹੱਲ ਇਸ ਵਿਸ਼ਵ ਪੱਧਰੀ ਸੰਸਥਾ ਦੀ ‘ਜ਼ਿੰਮੇਵਾਰੀ’ ਹੈ। ਖ਼ਾਨ ਨੇ ਟਵੀਟ ਕੀਤਾ ਕਿ ਪੰਜ ਦਹਾਕਿਆਂ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ‘ਦੁਨੀਆ ਦੀ ਸਭ ਤੋਂ ਸਿਖ਼ਰਲੀ ਕੂਟਨੀਤਕ ਫੋਰਮ’ ਨੇ ਕਸ਼ਮੀਰ ਮੁੱਦਾ ਉਠਾਇਆ ਹੈ ਤੇ ਉੱਥੇ ਸਥਿਤੀ ‘ਗੰਭੀਰ’ ਹੈ। ਉਨ੍ਹਾਂ ਕਿਹਾ ਕਿ ਕੌਂਸਲ ਦੇ ਇਸ ਮੁੱਦੇ ਬਾਰੇ 11 ਮਤੇ ਹਨ ਤੇ ਮੀਟਿੰਗ ਇਨ੍ਹਾਂ ਨੂੰ ਹੀ ‘ਕਾਇਮ ਰੱਖਣ ਬਾਰੇ ਸੀ’।