ਪਟਨ ਅਮਰਿੰਦਰ ਸਿੰਘ ਵੱਲੋਂ ਪੀ.ਆਈ.ਐਸ. ਗਵਰਨਿੰਗ ਕੌਂਸਲ ਲਈ 5 ਉੱਘੇ ਖਿਡਾਰੀਆਂ ਦੇ ਨਾਮ ਨੂੰ ਪ੍ਰਵਾਨਗੀ
ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 5 ਉੱਘੇ ਖਿਡਾਰੀਆਂ ਦੇ ਨਾਮ ਨੂੰ ਮਨਜ਼ੂਰੀ ਦਿੱਤੀ ਹੈ ਜੋ ਕਿ ਪੰਜਾਬ ਇੰਸਟੀਚਿਊਟ ਆਫ ਸਪੋਰਟਸ (ਪੀ.ਆਈ.ਐਸ.) ਦੀ ਗਵਰਨਿੰਗ ਕੌਂਸਲ ਦੇ ਮੈਂਬਰ ਹੋਣਗੇ। ਗਵਰਨਿੰਗ ਕੌਂਸਲ ਦਾ ਹਿੱਸਾ ਬਣਨ ਜਾ ਰਹੇ ਇਹ ਖਿਡਾਰੀ ਵੱਖ ਵੱਖ ਖੇਡਾਂ ਵਿੱਚ ਕੌਮਾਂਤਰੀ ਪੱਧਰ ਤੇ ਨਾਮਣਾ ਖੱਟ ਚੁੱਕੇ ਹਨ ਜਿਨ੍ਹਾਂ ਖਿਡਾਰੀਆਂ ਦੇ ਨਾਮ ਮਨਜ਼ੂਰ ਕੀਤੇ ਗਏ ਹਨ ਉਨ੍ਹਾਂ ਵਿੱਚ ਉੱਘੇ ਹਾਕੀ ਖਿਡਾਰੀ ਅਤੇ ਅਰਜੁਨ ਐਵਾਰਡੀ ਬ੍ਰਿਗੇਡੀਅਰ. ਹਰਚਰਨ ਸਿੰਘ, ਪ੍ਰਸਿੱਧ ਅਥਲੀਟ ਅਤੇ ਅਰਜੁਨ ਐਵਾਰਡੀ ਗੁਰਮੀਤ ਕੌਰ, ਜਾਣੇ ਮਾਣੇ ਕਬੱਡੀ ਖਿਡਾਰੀ ਅਤੇ ਅਰਜੁਨ ਐਵਾਰਡੀ ਹਰਦੀਪ ਸਿੰਘ, ਕ੍ਰਿਕਟ ਸਿਤਾਰੇ ਅਤੇ ਅਰਜੁਨ ਐਵਾਰਡੀ, ਪਦਮ ਸ੍ਰੀ ਹਰਭਜਨ ਸਿੰਘ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਓਲੰਪਿਕ ਚੈਂਪੀਅਨ ਨਿਸ਼ਾਨੇਬਾਜ਼ ਤੇ ਰਾਜੀਵ ਗਾਂਧੀ ਖੇਡ ਰਤਨ ਐਵਾਰਡੀ ਅਭਿਨਵ ਬਿੰਦਰਾ ਸ਼ਾਮਲ ਹਨ।ਪੀ.ਆਈ.ਐਸ. ਪੰਜਾਬ ਵਿੱਚ ਖੇਡਾਂ ਸਬੰਧੀ ਨੀਤੀ ਤਿਆਰ ਕਰਨ ਵਾਲੀ ਪ੍ਰਮੁੱਖ ਸੰਸਥਾ ਹੈ। ਇਸ ਸੰਸਥਾ ਨੂੰ ਉੱਚ ਸਮਰੱਥਾ ਵਾਲੇ ਖਿਡਾਰੀ ਤਿਆਰ ਕਰਨ ਦਾ ਜ਼ਿੰਮਾ ਸੌਪਿਆ ਗਿਆ ਹੈ, ਅਜਿਹੇ ਖਿਡਾਰੀ ਜੋ ਓਲੰਪਿਕ, ਕਾਮਨਵੈਲਥ ਖੇਡਾਂ, ਏਸ਼ੀਅਨ ਖੇਡਾਂ ਅਤੇ ਹੋਰ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿੱਚ ਤਮਗੇ ਜਿੱਤਣ ਦੇ ਯੋਗ ਹੋਣ। ਇੱਥੇ ਖਿਡਾਰੀਆਂ ਨੂੰ ਅਤਿ ਆਧੁਨਿਕ ਸਪੋਰਟਸ ਕੰਪਲੈਕਸਾਂ ਵਿੱਚ ਨਵੀਨ ਖੇਡ ਉਪਕਰਣਾਂ ਦੀ ਸਹਾਇਤਾ ਨਾਲ ਮਾਹਰ ਕੋਚਾਂ ਦੀ ਨਿਗਰਾਨੀ ਹੇਠ ਸਿਖਲਾਈ ਦਿੱਤੀ ਜਾਂਦੀ ਹੈ।