ਪਦਮਸ਼੍ਰੀ’ ਐਵਾਰਡ ਨਾਲ ਸਨਮਾਨਿਤ ਦਾਮੋਦਰ ਗਣੇਸ਼ ਬਾਪਟ ਦਾ ਦੇਹਾਂਤ
ਕੁਸ਼ਟ ਰੋਗ ਪੀੜਤਾਂ ਦੇ ਇਲਾਜ ਅਤੇ ਉਨ੍ਹਾਂ ਦੇ ਸਮਾਜਿਕ-ਆਰਥਿਕ ਮੁੜਵਸੇਬੇ ਲਈ ਜ਼ਿੰਦਗੀ ਸਮਰਪਿਤ ਕਰਨ ਵਾਲੇ ਸਮਾਜ ਸੇਵੀ ਦਾਮੋਦਰ ਗਣੇਸ਼ ਬਾਪਟ ਦਾ ਦਿਹਾਂਤ ਹੋ ਗਿਆ| ਲੰਬੇ ਸਮੇਂ ਤੋਂ ਬੀਮਾਰ ਚਲ ਰਹੇ 87 ਸਾਲਾ ਦਾਮੋਦਰ ਗਣੇਸ਼ ਬਾਪਟ ਨੇ ਛੱਤੀਸਗੜ੍ਹ ਦੇ ਬਿਲਾਸਪੁਰ ਸਥਿਤ ਹਸਪਤਾਲ ਵਿੱਚ ਆਖਰੀ ਸਾਹ ਲਿਆ| ਇੱਥੇ ਦੱਸ ਦੇਈਏ ਕਿ ਕੁਸ਼ਟ ਰੋਗੀਆਂ ਲਈ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕਰਨ ਵਾਲੇ ਗਣੇਸ਼ ਬਾਪਟ ਨੂੰ ਸਾਲ 2018 ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪਦਮਸ਼੍ਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ| ਕੁਸ਼ਟ ਰੋਗੀਆਂ ਲਈ ਸਮਰਪਿਤ ਬਾਪਟ ਨੇ ਆਪਣੇ ਦੇਹਦਾਨ ਦਾ ਸੰਕਲਪ ਲਿਆ ਸੀ| ਉਸ ਸੰਕਲਪ ਤਹਿਤ ਮੈਡੀਕਲ ਕਾਲਜ ਨੂੰ ਉਨ੍ਹਾਂ ਦੀ ਦੇਹਦਾਨ ਕੀਤੀ ਜਾਵੇਗੀ|