February 12, 2025
#ਭਾਰਤ

ਕਾਨੂੰਨ ਦਾ ਪੇਸ਼ਾ ਲਾਅ ਗ੍ਰੈਜੂਏਟਸ ਦੀ ਸੁਭਾਵਿਕ ਪਸੰਦ ਕਿਉਂ ਨਹੀਂ ਗੋਗੋਈ

ਚੀਫ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਵਕੀਲਾਂ ਦੀ ਭੂਮਿਕਾ ਅਤੇ ਕੰਮਕਾਜ ’ਤੇ ਗੌਰ ਕਰਨ ਅਤੇ ਸਮਝਣ ਦੀ ਲੋੜ ਹੈ ਕਿ ਕਿਉਂ ਬੇਹੱਦ ਆਕਰਸ਼ਿਤ ਅਤੇ ਮੌਕੇ ਹੋਣ ਦੇ ਬਾਵਜੂਦ ਕਾਨੂੰਨ ਦਾ ਪੇਸ਼ਾ ਕਿਸੇ ਲਾਅ ਗ੍ਰੈਜੂਏਟ ਦੀ ਸੰਭਾਵਿਤ ਪਸੰਦ ਨਹੀਂ ਹੈ। ਚੀਫ ਜਸਟਿਸ ਨੇ ਕਿਹਾ ਕਿ ਐਡਵੋਕੇਟ ਵਾਦੀਆਂ ਦੇ ਵਕੀਲ ਅਤੇ ਸਲਾਹਕਾਰ ਵਾਂਗ ਕੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਕਾਨੂੰਨ ਦੇ ਤਹਿਤ ਆਪਣੇ ਅਧਿਕਾਰਾਂ ਨੂੰ ਸੁਰੱਖਿਅਤ ਰੱਖਣ ਵਿਚ ਮਦਦ ਕਰਦੇ ਹਨ।ਇਥੇ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਸੱਤਵੇਂ ਸਾਲਾਨਾ ਡਿਗਰੀ ਵੰਡ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਜਸਟਿਸ ਗੋਗੋਈ ਨੇ ਕਿਹਾ ਕਿ ਲਾਅ ਕਾਲਜਾਂ ਦਾ ਮਕਸਦ ਅਜਿਹੇ ਵਕੀਲਾਂ ਨੂੰ ਸਾਹਮਣੇ ਲਿਆਉਣਾ ਹੈ ਜੋ ਬਾਰ ਦੇ ਸੰਭਾਵਿਤ ਨੇਤਾ, ਬੈਂਚ ਵਿਚ ਕਾਨੂੰਨੀ ਮਾਹਿਰ ਅਤੇ ਅਧਿਆਪਕਾਂ ਦੇ ਰੂਪ ਵਿਚ ਦੇਸ਼ ਦੀ ਸੇਵਾ ਕਰਨ। ਉਨ੍ਹਾਂ ਕਿਹਾ ਕਿ ਪਰ ਹੁਣ ਸਵੈ-ਪੜਚੋਲ ਅਤੇ ਵਿਸ਼ਲੇਸ਼ਣ ਦਾ ਸਮਾਂ ਹੈ।