February 12, 2025
#ਪੰਜਾਬ

ਆਰੀਅਨਜ਼ ਵਿਖੇ ਲਾਅ ਅਤੇ ਐਗਰੀਕਲਚਰ ਦੇ ਦਾਖਲੇ ਦੀ ਆਖ਼ਰੀ ਤਰੀਕ 31 ਅਗਸਤ

ਮੋਹਾਲੀ – ਆਰੀਅਨਜ਼ ਗਰੁੱਪ ਆਫ਼ ਕਾਲੇਜਿਜ਼, ਰਾਜਪੁਰਾ, ਨੇੜੇ ਚੰਡੀਗੜ ਵਿਖੇ ਐਲਐਲਬੀ (3 ਸਾਲ), ਬੀਏ-ਐਲਐਲਬੀ (5 ਸਾਲ), ਬੀਐਸਸੀ (ਐਗਰੀਕਲਚਰ), ਡਿਪਲੋਮਾ (ਐਗਰੀਕਲਚਰ) ਕੋਰਸ ਵਿਚ ਦਾਖਲੇ ਦੀ ਆਖਰੀ ਤਾਰੀਖ ਬਿਨਾਂ ਲੇਟ ਫੀਸ ਜੁਰਮਾਨੇ ਤੋ 31 ਅਗਸਤ ਹੈ । ਸਾਰੇ ਕੋਰਸ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋ ਮਾਨਤਾ ਪਾੑਪਤ ਹਨ।ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ: ਅੰਸ਼ੂ ਕਟਾਰੀਆ ਨੇ ਕਿਹਾ ਕਿ ਬੀ.ਫਾਰਮਾ, ਡੀ.ਫਾਰਮਾ ਵਰਗੇ ਹੋਰ ਕੋਰਸਾਂ ਦੀਆਂ ਸੀਟਾਂ ਪਹਿਲਾਂ ਹੀ ਭਰੀਆਂ ਜਾ ਚੁੱਕੀਆਂ ਹਨ ਅਤੇ ਤਕਨੀਕੀ ਕੋਰਸਾਂ ਵਿਚ ਦਾਖਲੇ ਦੀ ਆਖਰੀ ਤਾਰੀਖ ਪਹਿਲਾਂ ਹੀ ਨਿਕਲ ਚੁਕੀ ਹੈ।ਕਟਾਰੀਆ ਨੇ ਅੱਗੇ ਕਿਹਾ ਕਿ ਵਿਦਿਆਰਥੀ ਆਰੀਅਨਜ਼ ਡਿਗਰੀ ਕਾਲਜ ਅਧੀਨ ਬੀਏ, ਬੀਕਾਮ; ਆਰੀਅਨਜ਼ ਕਾਲਜ ਆਫ਼ ਐਜੂਕੇਸ਼ਨ ਦੇ ਅਧੀਨ ਬੀਐਡ, ਐਮਏ(ਐਜੂ); ਆਰੀਅਨਜ਼ ਇੰਸਟੀਚਿਊਟ ਆਫ ਨਰਸਿੰਗ ਦੇ ਅਧੀਨ ਜੀਐਨਐਮ, ਏਐਨਐਮ; ਆਰੀਅਨਜ਼ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਅਧੀਨ ਬੀਬੀਏ, ਬੀਸੀਏ ਵਿੱਚ 31 ਅਗਸਤ ਤੋ ਪਹਿਲਾਂ ਬਿਨਾਂ ਕਿਸੇ ਲੇਟ ਫੀਸ ਦੇ ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਅਪਲਾਈ ਕਰ ਸਕਦੇ ਹਨ ।