ਹਰਿਆਣਾ ਸਟੀਲਰਸ ਨੇ ਯੂ ਮੁੰਬਾ ਨੂੰ 30-27 ਨਾਲ ਹਰਾਇਆ
ਸਟਾਰ ਰੇਡਰ ਵਿਕਾਸ ਕੰਡੋਲਾ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਹਰਿਆਣਾ ਨੇ ਸੋਮਵਾਰ ਨੂੰ ਇੱਥੇ ਪੇਸ਼ੇਵਰ ਕਬੱਡੀ ਲੀਗ ਦੇ ਰੋਮਾਂਚਕ ਮੁਕਾਬਲੇ ‘ਚ ਯੂ ਮੁੰਬਾ ਨੂੰ 30-27 ਨਾਲ ਹਰਾਇਆ। ਹਰਿਆਣਾ ਟੀਮ ਦੀ ਜਿੱਤ ‘ਚ ਵਿਕਾਸ ਦੇ 9 ਅੰਕਾਂ ਦੀ ਭੂਮੀਕਾ ਅਹਿਮ ਰਹੀ। ਮੁੰਬਈ ਦਾ ਡਿਫੈਂਸ ਵੀ ਆਖਰੀ ਸਮੇਂ ਤਕ ਉਮੀਦ ਦੇ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕਿਆ। ਸਟੀਲਰਸ ਦੀ ਟੀਮ ਹਾਫ ਸਮੇਂ ਤਕ 16-8 ਨਾਲ ਅੱਗੇ ਸੀ। ਯੂ ਮੁੰਬਾ ਨੇ ਦੂਜੇ ਹਾਫ ‘ਚ ਵਾਪਸੀ ਕੀਤੀ ਪਰ ਆਪਣੀ ਟੀਮ ਹਾਰ ਤੋਂ ਨਹੀਂ ਬਚਾ ਸਕੇ। ਹਰਿਆਣਾ ਦੀ ਟੀਮ 9 ਮੈਚਾਂ ‘ਚ 26 ਅੰਕਾਂ ਦੇ ਨਾਲ ਪੰਜਵੇਂ ਸਥਾਨ ‘ਤੇ ਆ ਗਈ ਹੈ। ਮੁੰਬਾ ਨੂੰ 9 ਮੈਚਾਂ ‘ਚ ਪੰਜਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹ 12 ਟੀਮਾਂ ਦੀ ਅੰਕ ਸੂਚਿਕਾ ‘ਚ 24 ਅੰਕਾਂ ਦੇ ਨਾਲ 6ਵੇਂ ਸਥਾਨ ‘ਤੇ ਹੈ।