December 8, 2024
#ਭਾਰਤ

ਰਾਜਨੀਤੀ ਛੱਡਣ ਲਈ ਤਿਆਰ ਹਾਂ : ਹੁੱਡਾ

ਨਵੀਂ ਦਿੱਲੀ – ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਭੂਪਿੰਦਰ ਸਿੰਘ ਹੁੱਡਾ ਨੇ ਕਾਂਗਰਸ ਛੱਡਣ ਦਾ ਮਨ ਬਣਾ ਲਿਆ ਹੈ| ਉਨ੍ਹਾਂ ਨੇ ਪਹਿਲਾਂ ਧਾਰਾ-370 ਤੇ ਕਾਂਗਰਸ ਦੀ ਲੀਡਰਸ਼ਿਪ ਦੇ ਰੁਖ ਤੋਂ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਪਾਰਟੀ ਰਸਤੇ ਤੋਂ ਭਟਕ ਗਈ ਹੈ ਅਤੇ ਹੁਣ ਅੱਗੇ ਦਾ ਰਸਤਾ ਤੈਅ ਕਰਨ ਲਈ ਇਕ ਕਮੇਟੀ ਦੇ ਗਠਨ ਦਾ ਐਲਾਨ ਕਰ ਦਿੱਤਾ ਹੈ| ਉਨ੍ਹਾਂ ਨੇ ਕਿਹਾ ਕਿ ਇਕ-2 ਦਿਨ ਵਿੱਚ ਕਮੇਟੀ ਗਠਿਤ ਕਰ ਦਿੱਤੀ ਜਾਵੇਗੀ| ਹੁੱਡਾ ਨੇ ਕਮੇਟੀ ਦੀ ਸਿਫਾਰਿਸ਼ ਤੇ ਰਾਜਨੀਤੀ ਤੋਂ ਸੰਨਿਆਸ ਲੈਣ ਤੱਕ ਦੀ ਗੱਲ ਕਹਿ ਦਿੱਤੀ|ਹੁੱਡਾ ਨੇ ਕਿਹਾ,”ਕਮੇਟੀ ਬਣਨ ਤੋਂ ਬਾਅਦ ਕਨਵੀਨਰ ਇਕ ਮੀਟਿੰਗ ਬੁਲਾਉਣਗੇ| ਕਮੇਟੀ ਜੋ ਕਹੇਗੀ, ਮੈਂ ਉਹ ਕਰਾਂਗਾ| ਜੇਕਰ ਮੈਨੂੰ ਰਾਜਨੀਤੀ ਛੱਡਣ ਲਈ ਕਿਹਾ ਜਾਵੇਗਾ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ|” ਕਾਂਗਰਸ ਲਈ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਇਸੇ ਸਾਲ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ|