February 12, 2025
#ਦੇਸ਼ ਦੁਨੀਆਂ

ਅਫ਼ਗ਼ਾਨਿਸਤਾਨ ’ਚ ਲੜੀਵਾਰ ਧਮਾਕੇ, ਦਰਜਨਾਂ ਜ਼ਖ਼ਮੀ

ਅਫ਼ਗ਼ਾਨਿਸਤਾਨ ਦੇ ਆਜ਼ਾਦੀ ਦਿਹਾੜੇ ਮੌਕੇ ਮੁਲਕ ਦੇ ਪੂਰਬੀ ਹਿੱਸੇ ਵਿੱਚ ਵਸੇ ਜਲਾਲਾਬਾਦ ਸ਼ਹਿਰ ਵਿੱਚ ਹੋਏ ਲੜੀਵਾਰ ਧਮਾਕਿਆਂ ਵਿੱਚ ਦਰਜਨਾਂ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ। ਨੰਗਰਹਾਰ ਸੂਬੇ ਦੇ ਰਾਜਪਾਲ ਦੇ ਤਰਜਮਾਨ ਅਤਾਉੱਲ੍ਹਾ ਖੋਗਯਾਨੀ ਨੇ ਕਿਹਾ ਕਿ ਜਲਾਲਾਬਾਦ ਸ਼ਹਿਰ ਅੰਦਰ ਤੇ ਬਾਹਰ ਦਸ ਧਮਾਕੇ ਹੋਣ ਦੀ ਰਿਪੋਰਟ ਹੈ ਤੇ ਜ਼ਖ਼ਮੀਆਂ ਦੀ ਗਿਣਤੀ ਵਧ ਸਕਦੀ ਹੈ। ਤਰਜਮਾਨ ਨੇ ਕਿਹਾ ਕਿ ਧਮਾਕੇ ਬਾਰੂੰਦੀ ਸੁਰੰਗ ਨਾਲ ਕੀਤੇ ਗਏ ਹਨ ਤੇ ਅਜਿਹੇ ਮੌਕੇ ਕੀਤੇ ਗਏ ਜਦੋਂ ਲੋਕ ਆਜ਼ਾਦੀ ਦਿਹਾੜੇ ਦੇ ਜਸ਼ਨ ਮਨਾ ਰਹੇ ਸਨ। ਖੋਗਯਾਨੀ ਨੇ ਕਿਹਾ ਕਿ ਧਮਾਕਿਆਂ ’ਚ ਘੱਟੋ-ਘੱਟ 19 ਵਿਅਕਤੀ ਜ਼ਖ਼ਮੀ ਹੋਏ ਹਨ ਜਦੋਂਕਿ ਮੁਕਾਮੀ ਹਸਪਤਾਲ ਦੇ ਤਰਜਮਾਨ ਨੇ 40 ਦੇ ਕਰੀਬ ਜ਼ਖ਼ਮੀਆਂ ਨੂੰ ਲਿਆਂਦੇ ਜਾਣ ਦਾ ਦਾਅਵਾ ਕੀਤਾ ਹੈ।