January 18, 2025
#ਖੇਡਾਂ

ਬਾਲਾਕੋਟ ਮਗਰੋਂ ਪਾਕਿ ਨਾਲ ਦੋ-ਦੋ ਹੱਥ ਕਰਨ ਲਈ ਤਿਆਰ ਸੀ: ਰਾਵਤ

ਬਾਲਾਕੋਟ ’ਚ ਹਵਾਈ ਹਮਲੇ ਦੌਰਾਨ ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਸਪੱਸ਼ਟ ਸ਼ਬਦਾਂ ’ਚ ਸਰਕਾਰ ਨੂੰ ਆਖ ਦਿੱਤਾ ਸੀ ਕਿ ਭਾਰਤੀ ਫ਼ੌਜ ਪਾਕਿਸਤਾਨ ਦੇ ਕਿਸੇ ਵੀ ਮੈਦਾਨੀ ਹਮਲੇ ਦਾ ਟਾਕਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਦੁਸ਼ਮਣ ਨਾਲ ਉਸ ਦੇ ਇਲਾਕੇ ’ਚ ਦਾਖ਼ਲ ਹੋ ਕੇ ਲੋਹਾ ਲਿਆ ਜਾਵੇਗਾ। ਫ਼ੌਜ ਦੇ ਸੂਤਰਾਂ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਭਾਰਤੀ ਫ਼ੌਜ ਪਾਕਿਸਤਾਨ ਨਾਲ ਰਵਾਇਤੀ ਜੰਗ ਲਈ ਤਿਆਰ ਸੀ ਅਤੇ ਪਾਕਿਸਤਾਨ ਦੇ ਅੰਦਰ ਜਾਣ ਤਕ ਦੀ ਪੂਰੀ ਯੋਜਨਾ ਬਣੀ ਹੋਈ ਸੀ।ਸੂਤਰਾਂ ਨੇ ਕਿਹਾ ਕਿ ਜਨਰਲ ਰਾਵਤ ਨੇ ਸੋਮਵਾਰ ਨੂੰ ਸੇਵਾਮੁਕਤ ਫ਼ੌਜ ਅਧਿਕਾਰੀਆਂ ਨਾਲ ਬੰਦ ਕਮਰੇ ’ਚ ਗੱਲਬਾਤ ਦੌਰਾਨ ਕਿਹਾ ਕਿ ਬਾਲਾਕੋਟ ਹਮਲੇ ਮਗਰੋਂ ਪਾਕਿਸਤਾਨੀ ਫ਼ੌਜ ਵੱਲੋਂ ਕੀਤੇ ਜਾਣ ਵਾਲੇ ਕਿਸੇ ਵੀ ਹਮਲੇ ਦਾ ਟਾਕਰਾ ਕਰਨ ਲਈ ਥਲ ਸੈਨਾ ਤਿਆਰ ਸੀ।