ਹਰਿਆਣਾ ਦੇ ਮੁੱਖ ਮੰਤਰੀ ਨੇ ਅੰਬਾਲਾ ਵਿਚ 3816 ਲੱਖ ਰੁਪਏ ਦੀ ਵੱਖ-ਵੱਖ ਪਰਿਯੋਜਨਾਵਾਂ ਦਾ ਉਦਘਾਟਨ ਕੀਤਾ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਆਪਣੀ ਜਨ ਆਸ਼ੀਰਵਾਦ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਅੰਬਾਲਾ ਦੇ ਪੀ.ਡਬਲਯੂ.ਡੀ. ਰੈਸਟ ਹਾਊਸ ਤੋਂ ਅੰਬਾਲਾ ਦੇ ਨਿਵਾਸੀਆਂ ਨੂੰ ਲਗਭਗ 3816 ਲੱਖ ਰੁਪਏ ਦੀ ਵੱਖ-ਵੱਖ ਪਰਿਯੋਜਨਾਵਾਂ ਦਾ ਉਦਘਾਟਨ ਕਰਕੇ ਤੋਹਫ਼ਾ ਦਿੱਤੀ|ਮੁੱਖ ਮੰਤਰੀ ਨੇ ਅੱਜ ਅੰਬਾਲਾ ਵਿਚ ਸ਼ਹਿਜਾਦ ਪੁਰ ਬਾਰਾਗੜ ਵਿਚ ਸਰਕਾਰੀ ਮਹਿਲਾ ਕਾਲਜ ਭਵਨ ਦਾ ਉਦਘਾਟਨ ਕੀਤਾ, ਜਿਸ ‘ਤੇ ਲਗਭਗ 1673 ਲੱਖ ਰੁਪਏ ਦਾ ਖਰਚ ਆਇਆ|ਇਸ ਤਰਾਂ, ਉਨਾਂ ਨੇ ਮੁਲਾਨਾ ਦੀ ਸੀ.ਐਚ.ਸੀ. ਦੇ ਅੱਪਗ੍ਰੇਡ ਦਾ ਵੀ ਉਦਘਾਟਨ ਕੀਤਾ ਜਿਸ ‘ਤੇ 568 ਲੱਖ ਰੁਪਏ ਖਰਚ ਹੋਏ ਅਤੇ ਇਹ ਸੀ.ਐਚ.ਸੀ. ਆਈ.ਪੀ.ਐਚ. ਮਾਪਦੰਡਾਂ ਦੇ ਤਹਿਤ ਤਿਆਰ ਕੀਤੀ ਗਈ ਹੈ|ਮੁੱਖ ਮੰਤਰੀ ਨੇ ਪੀ.ਐਚ.ਸੀ. ਬਰਾੜਾ ਦਾ ਵੀ ਸੀ.ਐਚ.ਸੀ. ਵਿਚ ਅੱਪਗ੍ਰੇਡ ਕਰਨ ਦਾ ਉਦਘਾਟਨ ਕੀਤਾ, ਇਸ ‘ਤੇ ਲਗਭਗ 675 ਲੱਖ ਰੁਪਏ ਦੀ ਲਾਗਤ ਆਈ ਹੈ|ਉਨਾ ਨੇ 900 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਪਿੰਡ ਨਾਹੋਨੀ ਵਿਚ ਨਵੇਂ ਨਿਰਮਾਣਿਤ ਆਈ.ਟੀ.ਆਈ. ਦਾ ਵੀ ਉਦਘਾਟਨ ਕਰ ਅੰਬਾਲਾ ਦੇ ਲੋਕਾਂ ਨੂੰ ਸਮਰਪਿਤ ਕੀਤਾ|ਇਸ ਮੌਕੇ ‘ਤੇ ਸਾਂਸਦ ਸੰਜੈ ਭਾਟਿਆ ਅਤੇ ਨਾਇਬ ਸੈਨੀ, ਮੁੱਖ ਮੰਤਰੀ ਦੇ ਮੀਡੀਆ ਐਡਵਾਈਜਰ ਰਾਜੀਵ ਜੈਨ ਸਮੇਤ ਕਈ ਮਾਣਯੋਗ ਵਿਅਕਤੀ ਮੌਜੂਦ ਸਨ|