ਸਮਾਜ ਲਈ ਖਤਰਨਾਕ ਹੈ ਵੱਧਦੀ ਅਸਹਿਣਸ਼ੀਲਤਾ ਅਤੇ ਮੌਬ ਲਿੰਚਿੰਗ : ਮਨਮੋਹਨ ਸਿੰਘ
ਨਵੀਂ ਦਿੱਲੀਂ – ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਕਿ ਵੱਧਦੀ ਅਸਹਿਣਸ਼ੀਲਤਾ, ਫਿਰਕੂ ਧਰੁਵੀਕਰਨ ਅਤੇ ਮੌਬ ਲਿੰਚਿੰਗ ਦੀਆਂ ਘਟਨਾਵਾਂ ਕਾਰਨ ਸਾਡੀ ਰਾਜਨੀਤੀ ਅਤੇ ਸਮਾਜ ਨੂੰ ਨੁਕਸਾਨ ਹੋ ਰਿਹਾ ਹੈ| ਸਾਬਕਾ ਪ੍ਰਧਾਨ ਮੰਤਰੀ ਸਵਰਗੀ ਰਾਜੀਵ ਗਾਂਧੀ ਦੀ 75ਵੀਂ ਜਯੰਤੀ ਤੇ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਰਾਜੀਵ ਗਾਂਧੀ ਸ਼ਾਂਤੀ, ਏਕੀਕਰਨ ਅਤੇ ਫਿਰਕੂ ਸਦਭਾਵਨਾ ਨੂੰ ਉਤਸ਼ਾਹ ਦੇਣ ਦੇ ਪੱਖ ਵਿੱਚ ਸਨ ਅਤੇ ਸਾਨੂੰ ਉਹਨਾਂ ਦੇ ਦੇ ਰਸਤੇ ਤੇ ਚੱਲਣਾ ਹੋਵੇਗਾ| ਉਹਨਾਂ ਕਿਹਾ ਕਿ ਕਿ ਕੁਝ ਚਲਨ ਅਜਿਹੇ ਹੋ ਗਏ ਹਨ, ਜਿਨ੍ਹਾਂ ਨਾਲ ਅਸਹਿਣਸ਼ੀਲਤਾ, ਫਿਰਕੂ ਧਰੂਵੀਕਰਨ ਅਤੇ ਹਿੰਸਾ ਵੱਧ ਰਹੀ ਹੈ| ਇਹ ਕੰਮ ਨਫ਼ਰਤ ਪੈਦਾ ਕਰਨ ਵਾਲੇ ਕੁਝ ਸੰਗਠਨ ਕਰ ਰਹੇ ਹਨ ਅਤੇ ਭੀੜ ਕਾਨੂੰਨ ਆਪਣੇ ਹੱਥ ਵਿੱਚ ਲੈ ਰਹੀ ਹੈ, ਜਿਸ ਨਾਲ ਸਾਡੀ ਰਾਜਨੀਤੀ ਨੂੰ ਨੁਕਸਾਨ ਹੋ ਰਿਹਾ ਹੈ| ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਨਾਲ ਸ਼ਾਂਤੀ, ਰਾਸ਼ਟਰੀ ਏਕਤਾ ਅਤੇ ਫਿਰਕੂ ਸਦਭਾਵਨਾ ਤੇ ਅਸਰ ਪੈਂਦਾ ਹੈ, ਜੋ ਸਾਡੇ ਸੰਵਿਧਾਨ ਦੇ ਮੁੱਲ ਤੱਤ ਹਨ| ਸਾਨੂੰ ਇਹ ਦੇਖਣਾ ਹੋਵੇਗਾ ਕਿ ਕਿਵੇਂ ਨਫਰਤ ਫੈਲਾਉਣ ਵਾਲਿਆਂ ਨੂੰ ਗ੍ਰਿਫਤਾਰ ਕਰਵਾਉਣ ਵਿੱਚ ਅਸੀਂ ਸਹਿਯੋਗ ਕਰ ਸਕਦੇ ਹਾਂ| ਉਹਨਾਂ ਕਿਹਾ ਕਿ ਅਟੁੱਟ ਅਤੇ ਧਰਮ ਨਿਰਪੱਖਤਾ ਸਾਡੇ ਰਾਸ਼ਟਰਵਾਦ ਦਾ ਆਧਾਰ ਹੈ| ਕੋਈ ਧਰਮ ਨਫਰਤ ਜਾਂ ਅਸਹਿਣਸ਼ੀਲਤਾ ਦਾ ਪਾਠ ਨਹੀਂ ਪੜ੍ਹਾਉਂਦਾ| ਬਾਹਰੀ ਅਤੇ ਅੰਦਰੂਨੀ ਦੋਵੇਂ ਸਵਾਰਥ ਭਾਰਤ ਨੂੰ ਵੰਡਣ ਲਈ ਫਿਰਕੂ ਜੁਨੂੰਨ ਅਤੇ ਹਿੰਸਾ ਨੂੰ ਉਕਸਾ ਰਹੇ ਹਨ ਅਤੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੇ ਹਨ| ਇਸ ਤੋਂ ਪਹਿਲਾਂ ਡਾ. ਮਨਮੋਹਨ ਨੇ ਵੀਰ ਭੂਮੀ ਤੇ ਜਾ ਕੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ| ਉਨ੍ਹਾਂ ਤੋਂ ਇਲਾਵਾ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਉਨ੍ਹਾਂ ਦੇ ਪਤੀ ਰਾਬਰਟ ਵਾਡਰਾ, ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ, ਗੁਲਾਮ ਨਬੀ ਆਜ਼ਾਦ ਸਮੇਤ ਕਈ ਨੇਤਾਵਾਂ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ|