September 6, 2024
#ਦੇਸ਼ ਦੁਨੀਆਂ

ਅੱਤਵਾਦੀ ਹਾਫਿਜ਼ ਨੇ ਟੈਰਰ ਫੰਡਿੰਗ ਮਾਮਲੇ ਚ ਗ੍ਰਿਫਤਾਰੀ ਨੂੰ ਅਦਾਲਤ ਚ ਦਿੱਤੀ ਚੁਣੌਤੀ

ਮੁੰਬਈ ਅੱਤਵਾਦੀ ਹਮਲਿਆਂ ਦੇ ਮਾਸਟਰ ਮਾਈਂਡ ਹਾਫਿਜ਼ ਸਈਦ, ਜਿਸ ਨੂੰ ਕਿ ਗਲੋਬਲ ਅੱਤਵਾਦੀ ਐਲਾਨਿਆ ਜਾ ਚੁੱਕਾ ਹੈ ਤੇ ਜਿਸ ‘ਤੇ 1 ਕਰੋੜ ਅਮਰੀਕੀ ਡਾਲਰ ਦਾ ਇਨਾਮ ਵੀ ਹੈ, ਨੇ ਲਾਹੌਰ ਕੋਰਟ ‘ਚ ਆਪਣੀ ਟੈਰਰ ਫੰਡਿੰਗ ਮਾਮਲੇ ‘ਚ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਹੈ। ਤਾਜ਼ਾ ਪਟੀਸ਼ਨ ‘ਚ ਹਾਫਿਜ਼ ਸਈ ਤੇ ਜ਼ਮਾਨ-ਉਦ-ਦਾਵਾ ਅਤੇ ਫਲਾਹ-ਏ-ਇਨਸਾਨੀਅਤ ਦੇ 67 ਹੋਰ ਲੀਡਰਾਂ ਦੀ ਗ੍ਰਿਫਤਾਰੀ ਸਬੰਧੀ ਚੁਣੌਤੀ ਲਾਹੌਰ ਹਾਈ ਕੋਰਟ ‘ਚ ਦਿੱਤੀ ਗਈ ਹੈ। ਇਹ ਪਟੀਸ਼ਨ ਗ੍ਰਹਿ ਮੰਤਰਾਲੇ, ਪੰਜਾਬ ਗ੍ਰਹਿ ਵਿਭਾਗ ਤੇ ਅੱਤਵਾਦ ਰੋਕੂ ਵਿਭਾਗ ਦੇ ਖਿਲਾਫ ਪਾਈ ਗਈ ਹੈ। ਕੋਰਟ ਇਸ ‘ਤੇ ਸੁਣਵਾਈ ਦੀ ਤਰੀਕ ਬਾਅਦ ‘ਚ ਤੈਅ ਕਰੇਗੀ।ਜ਼ਿਕਰਯੋਗ ਹੈ ਕਿ ਬੀਤੇ ਮਹੀਨੇ 18 ਜੁਲਾਈ ਨੂੰ ਹਾਫਿਜ਼ ਨੂੰ ਲਾਹੌਰ ਤੋਂ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਸੀ। ਹਾਫਿਜ਼ ਦੀ ਗ੍ਰਿਫਤਾਰੀ ਅੱਤਵਾਦੀ ਗਤੀਵਿਧੀਆਂ ਨੂੰ ਆਰਥਿਕ ਮਦਦ ਦੇਣ ਦੇ ਦੋਸ਼ਾਂ ਦੇ ਚੱਲਦੇ ਪਾਕਿਸਤਾਨ ਦੇ ਕਾਉਂਟਰ ਟੈਰਰਿਜ਼ਮ ਡਿਪਾਰਟਮੈਂਟ ਨੇ ਕੀਤੀ ਸੀ।