ਮਰੀਅਮ ਤੇ ਉਸ ਦੇ ਚਚੇਰੇ ਭਰਾ ਯੂਸੁਫ ਅੱਬਾਸ ਦੀ ਰਿਮਾਂਡ 14 ਦਿਨ ਹੋਰ ਵਧੀ
ਪਾਕਿਸਤਾਨ ਮੁਸਲਿਮ ਲੀਗ ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਤੇ ਉਨ੍ਹਾਂ ਦੇ ਚਚੇਰੇ ਭਰਾ ਯੂਸੁਫ ਅੱਬਾਸ ਦੀ ਜਵਾਬਦੇਹੀ ਅਦਾਲਤ ਨੇ ਬੁੱਧਵਾਰ ਨੂੰ ਵਿਅਕਤੀਗਤ ਰਿਮਾਂਡ 14 ਦਿਨ ਵਧਾ ਦਿੱਤੀ ਹੈ। ਦੋਵਾਂ ਨੂੰ ਹੁਣ ਚਾਰ ਸਿਤੰਬਰ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਚੌਧਰੀ ਚੀਨੀ ਮਿਲ ਮਾਮਲੇ ‘ਚ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਮਰੀਅਮ ਤੇ ਅੱਬਾਸ ਦੀ 12 ਦਿਨ ਦੀ ਵਿਅਕਤੀਗਤ ਰਿਮਾਂਡ ਮਨਜ਼ੂਰ ਕੀਤੀ ਸੀ। ਮਰੀਅਮ ਤੇ ਅੱਬਾਸ ਨੂੰ ਕੋਟ ਲਖਪਤ ਜੇਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਜਿਥੇ ਉਹ ਜੇਲ ‘ਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਮੁਲਾਕਾਤ ਕਰਨ ਜਾ ਰਹੇ ਸਨ।