ਪੁਣੇਰੀ ਨੇ ਬੈਂਗਲੁਰੂ ਨੂੰ 31-23 ਨਾਲ ਹਰਾਇਆ
ਪੁਣੇਰੀ ਪਲਟਨ ਨੇ ਬੁੱਧਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ ਮੈਚ ‘ਚ ਮੌਜੂਦਾ ਚੈਂਪੀਅਨ ਬੈਂਗਲੁਰੂ ਬੁਲਸ ਖਿਲਾਫ 31-23 ਨਾਲ ਜਿੱਤ ਦਰਜ ਕੀਤੀ। ਪੁਣੇ ਦੀ ਜਿੱਤ ਦੇ ਹੀਰੋ ਸੁਰਜੀਤ ਸਿੰਘ ਰਹੇ ਜਿਸ ਨੇ ਲੀਗ ਦੇ ਹੁਣ ਦੇ ਸਰਵਸ੍ਰੇਸ਼ਠ ਰੇਡਰ ਪਵਨ ਸਹਰਾਵਤ ਨੂੰ ਕੋਈ ਮੌਕਾ ਨਹੀਂ ਦਿੱਤਾ। ਸੁਰਜੀਤ ਨੇ 6 ਅੰਕ ਹਾਸਲ ਕੀਤੇ। ਪੁਣੇ ਦੀ ਟੀਮ ਨੇ ਸ਼ੁਰੂ ਤੋਂ ਹੀ ਵਧੀਆ ਖੇਡ ਦਿਖਆਇਆ ਪਰ ਇਸ ਤੋਂ ਬਾਅਦ ਚੇਨਈ ਵੀ ਲੈਅ ‘ਚ ਆ ਗਈ। ਪਹਿਲੇ ਹਾਫ ‘ਚ ਦੋਵੇਂ ਟੀਮਾਂ ਜ਼ਿਆਦਾ ਅੰਕ ਨਹੀਂ ਬਣਾ ਸਕੀਆਂ ਤੇ ਸਕੋਰ 10-10 ਨਾਲ ਬਰਾਬਰ ‘ਤੇ ਸੀ। ਇਸ ਵਿਚ ਸਹਰਾਵਤ ਨੇ ਇਸ ਸੈਸ਼ਨ ‘ਚ ਆਪਣੇ ਅੰਕਾਂ ਦੀ ਸੰਖਿਆ 100 ‘ਤੇ ਪਹੁੰਚਾਈ। ਸੁਰਜੀਤ ਸਿੰਘ ਨੇ ਪ੍ਰੋ ਕਬੱਡੀ ਲੀਗ ‘ਚ 250 ਅੰਕ ਬਣਾਉਣ ਦਾ ਨਿਜ਼ੀ ਰਿਕਾਰਡ ਵੀ ਬਣਾਇਆ। ਉਸਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਪੁਣੇ ਦੂਜੇ ਹਾਫ ‘ਚ ਵਧੀਆ ਖੇਡ ਦਿਖਾ ਕੇ ਮਹੱਤਵਪੂਰਨ ਅੰਕ ਹਾਸਲ ਕਰਨ ‘ਚ ਸਫਲ ਰਿਹਾ। ਇਸ ਹਾਰ ਨਾਲ ਬੈਂਗਲੁਰੂ ਨੇ ਅੰਕ ਸੂਚੀ ‘ਚ ਚੋਟੀ ਦੇ ਸਥਾਨ ‘ਤੇ ਪਹੁੰਚਣ ਦਾ ਮੌਕਾ ਵੀ ਗੁਆ ਦਿੱਤਾ ਹੈ।