December 4, 2024
#ਭਾਰਤ

ਉਤਰਕਾਸ਼ੀ ਵਿੱਚ ਰਾਹਤ ਸਮੱਗਰੀ ਲਿਜਾ ਰਿਹਾ ਹੈਲੀਕਾਪਟਰ ਹਾਦਸਾਗਰਸਤ

ਉਤਰਾਖੰਡ – ਉਤਰਾਖੰਡ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਲਿਜਾ ਰਿਹਾ ਇਕ ਹੈਲੀਕਾਪਟਰ ਕ੍ਰੈਸ਼ ਹੋ ਗਿਆ| ਇਹ ਹੈਲੀਕਾਪਟਰ ਦੇਹਰਾਦੂਨ ਤੋਂ ਰਾਸ਼ਨ ਲੈ ਕੇ ਉੱਡਿਆ ਸੀ ਅਤੇ ਮੋਲੜੀ ਤੋਂ ਅਰਾਕੋਟ ਜਾ ਰਿਹਾ ਸੀ| ਉਦੋਂ ਉਤਰਕਾਸ਼ੀ ਪਹੁੰਚਣ ਤੇ ਇਹ ਕ੍ਰੈਸ਼ ਹੋ ਗਿਆ| ਪ੍ਰਾਪਤ ਜਾਣਕਾਰੀ ਅਨੁਸਾਰ ਰਾਹਤ ਅਤੇ ਬਚਾਅ ਕੰਮ ਵਿੱਚ ਜੁਟਿਆ ਇਹ ਹੈਲੀਕਾਪਟਰ ਅਚਾਨਕ ਬਿਜਲੀ ਦੀਆਂ ਤਾਰਾਂ ਵਿੱਚ ਉਲਟ ਕੇ ਡਿੱਗ ਗਿਆ| ਹੈਲੀਕਾਪਟਰ ‘ਵਿੱਚ ਪਾਇਲਟ, ਕੋ-ਪਾਇਲਟ ਅਤੇ ਐਸ.ਡੀ.ਆਰ.ਐਫ. ਦੇ ਜਵਾਨ ਸਮੇਤ ਤਿੰਨ ਲੋਕ ਸਵਾਰ ਸਨ| ਕ੍ਰੈਸ਼ ਹੋਇਆ ਹੈਲੀਕਾਪਟਰ ਏਵੀਏਸ਼ਨ ਦਾ ਸੀ, ਜਿਸ ਨੂੰ ਰਾਹਤ ਅਤੇ ਬਚਾਅ ਕੰਮਾਂ ਲਈ ਇਸਤੇਮਾਲ ਕੀਤਾ ਜਾ ਰਿਹਾ ਸੀ| ਜ਼ਿਕਰਯੋਗ ਹੈ ਕਿ ਉਤਰਾਖੰਡ ਦੇ ਕਈ ਇਲਾਕਿਆਂ ਵਿੱਚ ਭਿਆਨਕ ਹੜ੍ਹ ਆ ਚੁਕਿਆ ਹੈ| ਅਜਿਹੇ ਵਿੱਚ ਐਨ.ਡੀ.ਆਰ.ਐਫ. ਅਤੇ ਫੌਜ ਦੇ ਜਵਾਨ ਜਿੱਥੇ ਰਾਹਤ ਕੰਮ ਕਰ ਰਹੇ ਹਨ| ਉੱਥੇ ਹੀ ਹੈਲੀਕਾਪਟਰ ਦੇ ਮਾਧਿਅਮ ਨਾਲ ਉਨ੍ਹਾਂ ਇਲਾਕਿਆਂ ਵਿੱਚ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ| ਉਤਰਕਾਸ਼ੀ ਖੇਤਰ ਵਿੱਚ ਐਤਵਾਰ ਨੂੰ ਬੱਦਲ ਫੱਟ ਗਿਆ ਸੀ| ਇਸ ਹਾਦਸੇ ਵਿੱਚ 17 ਵਿਅਕਤੀਆਂ ਦੀ ਮੌਤ ਹੋ ਗਈ|