February 6, 2025
#ਦੇਸ਼ ਦੁਨੀਆਂ

ਅਫਗਾਨਿਸਤਾਨ ਵਿੱਚੋਂ ਪੂਰੀ ਫੌਜ ਵਾਪਸ ਨਹੀਂ ਲਿਆਂਦੀ ਜਾਵੇਗੀ : ਟਰੰਪ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤੇ ਹਨ ਕਿ ਅਫਗਾਨਿਸਤਾਨ ਤੋਂ ਪੂਰੀ ਤਰ੍ਹਾਂ ਨਾਲ ਅਮਰੀਕੀ ਫੌਜੀਆਂ ਦੀ ਵਾਪਸੀ ਨਹੀਂ ਹੋਵੇਗੀ| ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਨੂੰ ਇਸ ਯੁੱਧਗ੍ਰਸਤ ਦੇਸ਼ ਵਿੱਚ ‘ਮੌਜੂਦ’ ਰਹਿਣਾ ਹੀ ਪਵੇਗਾ| ਟਰੰਪ ਨੇ ਆਪਣੇ ਓਵਲ ਦਫਤਰ ਵਿੱਚ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਕਿਹਾ,”ਸਾਡੇ ਕੋਲ ਖੁਫੀਆ ਜਾਣਕਾਰੀ ਰਹੇਗੀ ਅਤੇ ਸਾਡੇ ਵਲੋਂ ਕੋਈ ਨਾ ਕੋਈ ਉੱਥੇ ਹਮੇਸ਼ਾ ਮੌਜੂਦ ਰਹੇਗਾ| ਟਰੰਪ ਅਫਗਾਨਿਸਤਾਨ ਵਿੱਚ ਤਾਲਿਬਾਨ ਨਾਲ ਚੱਲ ਰਹੀ ਸ਼ਾਂਤੀ ਗੱਲਬਾਤ ਤੇ ਪੱਤਰਕਾਰਾਂ ਦੇ ਪ੍ਰਸ਼ਨਾਂ ਦੇ ਉੱਤਰ ਦੇ ਰਹੇ ਸਨ| ਉਨ੍ਹਾਂ ਕਿਹਾ ਕਿ ਉਹ ਕਈ ਬਦਲਾਂ ਤੇ ਧਿਆਨ ਦੇਣਾ ਚਾਹੁਣਗੇ| ਉਨ੍ਹਾਂ ਕਿਹਾ,”ਇਕ ਬਦਲ ਤਾਂ ਅਜੇ ਚੱਲ ਹੀ ਰਿਹਾ ਹੈ| ਅਸੀਂ ਇਕ ਯੋਜਨਾ ਦੇ ਬਾਰੇ ਗੱਲ ਕਰ ਰਹੇ ਹਾਂ ‘ਮੈਨੂੰ ਪਤਾ ਨਹੀਂ ਕਿ ਮੈਨੂੰ ਇਹ ਯੋਜਨਾ ਸਵਿਕਾਰ ਕਰਨੀ ਚਾਹੀਦੀ ਹੈ ਜਾਂ ਨਹੀਂ| ਹੋ ਸਕਦਾ ਹੈ ਕਿ ਉਹ ਇਸ ਨੂੰ ਸਵਿਕਾਰ ਨਾ ਕਰਨ ਪਰ ਅਸੀਂ ਗੱਲ ਕਰ ਰਹੇ ਹਾਂ| ਸਾਡੀ ਚੰਗੀ ਗੱਲਬਾਤ ਚੱਲ ਰਹੀ ਹੈ ਅਤੇ ਅਸੀਂ ਦੇਖਾਂਗੇ ਕਿ ਕੀ ਹੁੰਦਾ ਹੈ| ਹੋਰ ਰਾਸ਼ਟਰਪਤੀਆਂ ਨੇ ਜੋ ਕੀਤਾ ਹੈ, ਇਹ ਉਸ ਤੋਂ ਜ਼ਿਆਦਾ ਹੈ|”ਟਰੰਪ ਨੇ ਅਫਗਾਨਿਸਤਾਨ ਵਿੱਚੋਂ ਪੂਰੀ ਤਰ੍ਹਾਂ ਨਾਲ ਅਮਰੀਕੀ ਫੌਜੀਆਂ ਦੀ ਵਾਪਸੀ ਤੋਂ ਇਨਕਾਰ ਕਰਦੇ ਹੋਏ ਕਿਹਾ,”ਅਸੀਂ ਗਿਣਤੀ ਘੱਟ ਕੀਤੀ ਹੈ| ਅਸੀਂ ਆਪਣੇ ਕੁਝ ਫੌਜੀਆਂ ਨੂੰ ਵਾਪਸ ਲਿਆ ਰਹੇ ਹਾਂ ਪਰ ਸਾਨੂੰ ਉੱਥੇ ਆਪਣੀ ਮੌਜੂਦਗੀ ਰੱਖਣੀ ਹੋਵੇਗੀ|”